Culture

Sacred Gurdwara Culture in Punjabi Language – ਪਵਿੱਤਰ ਗੁਰਦੁਆਰਾ ਸੱਭਿਆਚਾਰ ਪੰਜਾਬੀ ਭਾਸ਼ਾ ਵਿੱਚ

ਜਾਣਪਛਾਣIntroduction for Gurdwara Culture in Punjabi Language

Table of Contents

Sacred Gurdwara Culture in Punjabi Language – ਗੁਰਦੁਆਰੇ, ਸਿੱਖਾਂ ਦੇ ਧਾਰਮਿਕ ਅਸਥਾਨ, ਨਾ ਸਿਰਫ਼ ਇਮਾਰਤਸਾਜ਼ੀ ਦੇ ਅਦਭੁਤ ਹੁੰਦੇ ਹਨ, ਸਗੋਂ ਸੱਭਿਆਚਾਰ ਅਤੇ ਅਧਿਆਤਮਿਕਤਾ ਨਾਲ ਵੀ ਭਰਪੂਰ ਹਨ। ਗੁਰਦੁਆਰਾ ਸੱਭਿਆਚਾਰ ਦੇ ਅਭਿਆਸ ਨੂੰ ਸਿੱਖਣਾ ਅਤੇ ਨਿਭਾਉਂਣਾ ਇਨ੍ਹਾਂ ਪਵਿੱਤਰ ਅਸਥਾਨਾਂ ਨਾਲ ਜੁੜੀ ਪਵਿੱਤਰਤਾ ਅਤੇ ਸਤਿਕਾਰ ਨੂੰ ਕਾਇਮ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਸਹੀ ਗੁਰਦੁਆਰਾ ਨਿਯਮਾਂ (Gurdwara rules) ਨੂੰ ਸਮਝਣਾ ਅਤੇ ਉਨ੍ਹਾਂ ਦੀ ਪਾਲਣਾ ਕਰਨਾ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦੇ ਅਨੁਭਵ ਨੂੰ ਵਧਾ ਸਕਦਾ ਹੈ ਅਤੇ ਸਿੱਖ ਧਰਮ ਨਾਲ ਡੂੰਘਾ ਸਬੰਧ ਬਣਾ ਸਕਦਾ ਹੈ। ਇਸ ਲੇਖ ਵਿਚ ਅਸੀਂ ਪੰਜਾਬੀ ਭਾਸ਼ਾ ਵਿਚ ਗੁਰਦੁਆਰਾ ਸੱਭਿਆਚਾਰ, ਸਿੱਖ ਗੁਰਦੁਆਰੇ (Sikh Gurudwara) ਦੇ ਵੱਖ-ਵੱਖ ਪਹਿਲੂਆਂ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਜਾਣਾਂਗੇ।

ਪੰਜਾਬੀ ਭਾਸ਼ਾ ਵਿੱਚਗੁਰਦੁਆਰਾ ਸ਼ਬਦ ਦਾ ਕੀ ਅਰਥ ਹੈ? – What is the meaning of the word Gurdwara in Punjabi Language?

ਗੁਰਦੁਆਰਾ ਸਾਹਿਬ ਸਿੱਖ ਧਰਮ ਦਾ ਉਹ ਧਾਰਮਿਕ ਅਸਥਾਨ ਹੈ ਜਿੱਥੇ ਸੰਗਤਾਂ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਮੱਥਾ ਟੇਕਣ ਅਤੇ ਅਰਦਾਸ ਕਰਨ ਲਈ ਇਕੱਠੀਆਂ ਹੁੰਦੀਆਂ ਹਨ। ਪੰਜਾਬੀ ਸ਼ਬਦ ‘ਗੁਰਦੁਆਰਾ’ ਦਾ ਅਰਥ ਹੈ ‘ਗੁਰੂ ਦਾ ਦਵਾਰ ਜਾਂ ਦਰਵਾਜ਼ਾ,’ ਦੂਜੇ ਸ਼ਬਦਾਂ ਵਿੱਚ ‘ਗੁਰੂ ਦਾ ਨਿਵਾਸ’ । ਭਾਵੇਂ ਗੁਰਦੁਆਰੇ ਨੂੰ ਗੁਰੂ ਦਾ ਨਿਵਾਸ (ਭਾਵ ਪ੍ਰਮਾਤਮਾ ਦਾ ਨਿਵਾਸ ਅਸਥਾਨ) ਕਿਹਾ ਜਾਂਦਾ ਹੈ, ਫੇਰ ਵੀ ਸਿੱਖ ਵਿਸ਼ਵਾਸ ਕਰਦੇ ਹਨ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਗੁਰਦੁਆਰਾ ਸਾਹਿਬ ਵਿੱਚ ਗੁਰੂ ਰੂਪ ਵਿੱਚ ਬਿਰਾਜਮਾਨ ਹੁੰਦੇ ਹਨ।

ਸ਼ਰਧਾਲੂ ਗੁਰਦੁਆਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਾਂਤੀ ਅਤੇ ਅਧਿਆਤਮਿਕ ਗਿਆਨ ਪ੍ਰਾਪਤ ਕਰਨ ਲਈ ਆਉਂਦੇ ਹਨ। ਇੱਥੇ ਆ ਕੇ ਤੁਸੀਂ ਸਮਝ ਸਕਦੇ ਹੋ ਕਿ ਇਸ ਆਧੁਨਿਕ ਸੰਸਾਰ ਵਿੱਚ ਅਧਿਆਤਮਿਕ ਅਤੇ ਨੈਤਿਕ ਤੌਰ ‘ਤੇ ਕਿਵੇਂ ਰਹਿਣਾ ਹੈ।

ਸਿੱਖ ਧਰਮ ਵਿੱਚ ਗੁਰਦੁਆਰੇ ਦਾ ਮਕਸਦ– The purpose of Gurdwara in Sikh Religion

  • ਗੁਰੂਦਵਾਰਾ ਸਾਰੀ ਸੰਗਤ ਲਈ ਪੂਜਾ ਦਾ ਸਥਾਨ ਹੈ।
  • ਗੁਰਦੁਆਰਾ ਹਰ ਕਿਸੇ ਲਈ ਸਿੱਖ ਧਰਮ, ਰੀਤੀ-ਰਿਵਾਜ, ਨੈਤਿਕਤਾ, ਪਰੰਪਰਾਵਾਂ ਅਤੇ ਗ੍ਰੰਥਾਂ ਬਾਰੇ ਜਾਣਨ ਦਾ ਸਥਾਨ ਹੈ।
  • ਗੁਰਦੁਆਰਾ ਅਧਿਆਤਮਿਕ ਗਿਆਨ ਦੀਆਂ ਗਹਿਰਾਈਆਂ ਵਿੱਚ ਜਾਣ ਦਾ ਸਥਾਨ ਹੈ।
  • ਗੁਰਦੁਆਰਾ ਸਾਰੇ ਧਾਰਮਿਕ ਸਮਾਗਮ ਮਨਾਉਣ ਦਾ ਸਥਾਨ ਹੈ।
  • ਗੁਰਦੁਆਰਾ ਲੋੜਵੰਦਾਂ ਲਈ ਭੋਜਨ, ਆਸਰਾ ਅਤੇ ਅਧਿਆਤਮਿਕ ਸਾਥ ਦਾ ਸਥਾਨ ਹੈ।

ਪੰਜਾਬੀ ਭਾਸ਼ਾ ਵਿੱਚ ਗੁਰਦੁਆਰੇ ਦੀ ਮਹੱਤਤਾ – Significance of Gurdwara in Punjabi Language

ਗੁਰਦੁਆਰਿਆਂ ਨੂੰ ਗੁਰੂ ਘਰ ਮੰਨਿਆ ਜਾਂਦਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਸ਼ਾਂਤੀ ਅਤੇ ਅਧਿਆਤਮਿਕ ਵਿਕਾਸ ਲਈ ਪ੍ਰਵੇਸ਼ ਕਰ ਸਕਦੇ ਹਨ। ਇਹ ਇੱਕ ਪਵਿੱਤਰ ਸਥਾਨ ਹੈ ਜਿੱਥੇ ਹਰ ਕੋਈ ਵਿਅਕਤੀ ਪ੍ਰਮਾਤਮਾ ਮਿਲਾਪ ਦੇ ਮਾਰਗ ਬਾਰੇ ਸਿੱਖ ਸਕਦਾ ਹੈ, ਅਧਿਆਤਮਿਕ ਮਾਰਗਦਰਸ਼ਨ ਪ੍ਰਾਪਤ ਕਰ ਸਕਦਾ ਹੈ, ਅਤੇ ਸਿੱਖ ਧਰਮ ਦੀਆਂ ਮਹੱਤਵਪੂਰਨ ਸਿੱਖਿਆਵਾਂ ਨੂੰ ਸਿੱਖ ਸਕਦਾ ਹੈ।

ਗੁਰਦੁਆਰੇ ਦਸ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਜਿਵੇਂ ਕਿ ਨਿਰਸਵਾਰਥ ਸੇਵਾ, ਏਕਤਾ, ਸਾਰਿਆਂ ਲਈ ਸਮਾਨਤਾ ਅਤੇ ਸੰਗਤ (ਪਵਿੱਤਰ ਮੰਡਲੀ), ਪੰਗਤ (ਇੱਕੋ ਪੱਧਰ ‘ਤੇ ਇੱਕ ਕਤਾਰ ਜਾਂ ਸਮੂਹ ਵਿੱਚ ਬੈਠਣਾ) ਅਤੇ ਲੰਗਰ (ਸਮੁਦਾਇਕ ਰਸੋਈ) ਦੀਆਂ ਸਿੱਖ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਦੇ ਹਨ।

ਪੰਜਾਬੀ ਭਾਸ਼ਾ ਵਿੱਚਗੁਰਦੁਆਰਾ ਤੱਥਾਂ ਅਤੇ ਮਰਿਆਦਾ ਨੂੰ ਸਮਝਣਾUnderstanding Gurdwara Facts and Etiquette in Punjabi Language

1- ਗੁਰਦੁਆਰੇ ਦੇ ਅੰਦਰ Inside the Gurudwara

 

  • ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ– Respect to Shri Guru Granth Sahib Ji

ਹਰ ਗੁਰਦੁਆਰੇ ਦੇ ਹਿਰਦੇ (ਕੇਂਦਰ) ਵਿਚ ਸਿੱਖਾਂ ਦੇ ਸਦੀਵੀ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਹਨ। ਇਹ ਪਵਿੱਤਰ ਅਤੇ ਧਾਰਮਿਕ ਗ੍ਰੰਥ ਬਹੁਤ ਹੀ ਸਤਿਕਾਰਯੋਗ ਹੈ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦਾ ਇੱਕ ਜੀਵਤ ਰੂਪ ਮੰਨਿਆ ਜਾਂਦਾ ਹੈ।

ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੁਕਮ ਦਿੱਤਾ ਸੀ “ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ” ਜਿਸਦਾ ਅਰਥ ਹੈ ਕਿ ਸਾਰੇ ਸਿੱਖਾਂ ਨੇ ਸ਼੍ਰੀ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਅਗਲਾ ਅਤੇ ਸਦੀਵੀ ਗੁਰੂ ਮੰਨਣਾ ਹੈ। ਇਸ ਲਈ ਸਾਰੇ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਅੱਗੇ ਬੜੇ ਸਤਿਕਾਰ ਅਤੇ ਨਿਮਰਤਾ ਨਾਲ ਮੱਥਾ ਟੇਕਦੇ ਹਨ।

  • ਸਿਰ ਨੂੰ ਢੱਕਣਾ – Covering the head

ਗੁਰਦੁਆਰੇ ਦੇ ਦਰਬਾਰ ਸਾਹਿਬ (ਮੁੱਖ ਅਰਦਾਸ ਹਾਲ) ਵਿੱਚ ਦਾਖਲ ਹੋਣ ਤੋਂ ਪਹਿਲਾਂ ਸਾਰਿਆਂ ਲਈ ਸਿਰ ਢੱਕਣਾ ਲਾਜ਼ਮੀ ਹੈ। ਔਰਤਾਂ ਆਪਣੇ ਸਿਰ ਉਤੇ ਦੁਪੱਟਾ ਲੈਂਦੀਆਂ ਹਨ ਅਤੇ ਮਰਦਾਂ ਲਈ ਪੱਗ ਜਾਂ ਰੁਮਾਲ ਨਾਲ ਸਿਰ ਢੱਕਣਾ ਜ਼ਰੂਰੀ ਹੈ। ਇਹ ਕਾਰਜ ਗੁਰੂ ਦੀਆਂ ਸਿੱਖਿਆਵਾਂ ਪ੍ਰਤੀ ਸਤਿਕਾਰ ਅਤੇ ਅਧੀਨਗੀ ਦਾ ਪ੍ਰਤੀਕ ਹੈ।

  • ਜੁੱਤੀ ਉਤਾਰਨ ਤੋਂ ਬਾਅਦ ਹੱਥਪੈਰ ਧੋਣਾ – Washing hands and feet after removing shoes

ਇਸ ਤੋਂ ਇਲਾਵਾ, ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਣੇ ਜੂਤੇ ਅਤੇ ਜੁਰਾਬਾਂ ਉਤਾਰਨਾ ਲਾਜ਼ਮੀ ਹੈ, ਅਤੇ ਜੋ ਬਾਹਰੀ ਸੰਸਾਰ ਨੂੰ ਪਿੱਛੇ ਛੱਡ ਕੇ ਅਤੇ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਦਾ ਸੰਕੇਤ ਦਿੰਦਾ ਹੈ। ਨਾਲ ਹੀ, ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਹੱਥ ਅਤੇ ਪੈਰ ਧੋਣੇ ਜ਼ਰੂਰੀ ਹਨ।

  • ਸਾਫ਼ਸਫ਼ਾਈ ਨੂੰ ਕਾਇਮ ਰੱਖਣਾ– Observing Cleanliness and Hygiene

ਗੁਰਦੁਆਰਿਆਂ ਵਿੱਚ ਸੇਵਾਦਾਰ ਸਫ਼ਾਈ ਰੱਖਣ ਲਈ ਅਣਥੱਕ ਮਿਹਨਤ ਕਰਦੇ ਹਨ। ਇਸੇ ਤਰ੍ਹਾਂ ਦਰਸ਼ਨਾਂ ਲਈ ਆਉਣ ਵਾਲੇ ਸਾਰੇ ਸ਼ਰਧਾਲੂਆਂ ਲਈ ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹਾਲ ਦੇ ਅੰਦਰ ਜਾਣ ਤੋਂ ਪਹਿਲਾਂ ਹੱਥ-ਪੈਰ ਧੋਣ ਲਈ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੁੰਦਾ ਹੈ। ਗੁਰਦੁਆਰਿਆਂ ਨੂੰ ਖਾਸ ਤਰੀਕੇ ਨਾਲ ਡਿਜ਼ਾਇਨ ਕੀਤਾ ਜਾਂਦਾ ਹੈ ਤਾਂ ਜੋ ਵਾਤਾਵਰਣ ਪੂਰੀ ਤਰ੍ਹਾਂ ਹਵਾਦਾਰ ਅਤੇ ਸਾਫ਼ ਰਹੇ।

ਸਫ਼ਾਈ ਦਾ ਇਹ ਅਭਿਆਸ ਸਰੀਰਕ ਅਤੇ ਅਧਿਆਤਮਿਕ ਸ਼ੁੱਧਤਾ ਨੂੰ ਦਰਸਾਉਂਦਾ ਹੈ, ਜੋ ਕਿ ਗੁਰੂ ਦੀ ਹਜ਼ੂਰੀ ਵਿੱਚ ਹੋਣ ਲਈ ਤਿਆਰ ਕਰਦਾ ਹੈ।

2-  ਗੁਰਦੁਆਰਾ ਸਾਹਿਬ ਆਉਣ ਲਈ ਪਹਿਰਾਵਾ– Dress code for coming to Gurdwara Sahib

  • ਪਰੰਪਰਾਗਤ ਅਤੇ ਢੁਕਵਾਂ ਪਹਿਰਾਵਾ– Traditional and appropriate dress

ਜ਼ਿਆਦਾਤਰ ਸਿੱਖ ਗੁਰਮਤਿ ਪਰੰਪਰਾਵਾਂ ਅਨੁਸਾਰ ਗੁਰੁਦਵਾਰੇ ਜਾਂਦੇ ਸਮੇਂ ਗੁਰਮੁਖੀ ਬਾਣਾ ਪਹਿਨਦੇ ਹਨ। ਹੋਰ ਸ਼ਰਧਾਲੂ ਗੁਰਦੁਆਰੇ ਆਉਣ ਸਮੇਂ ਰਵਾਇਤੀ ਤੌਰ ‘ਤੇ ਸਾਦਾ, ਢੁਕਵਾਂ ਅਤੇ ਆਰਾਮਦਾਇਕ ਪਹਿਰਾਵਾ ਪਹਿਨਦੇ ਹਨ ਤਾਂ ਜੋ ਉਹ ਦਰਬਾਰ ਸਾਹਿਬ ਜਾਂ ਲੰਗਰ ਹਾਲ ਵਿੱਚ ਫਰਸ਼ ‘ਤੇ ਆਰਾਮ ਅਤੇ ਨਿਮਰਤਾ ਨਾਲ ਬੈਠ ਸਕਣ।

ਦਰਬਾਰ ਸਾਹਿਬ ਵਿਚ ਦਾਖਲ ਹੋਣ ਤੋਂ ਪਹਿਲਾਂ, ਸਨਮਾਨ ਅਤੇ ਸਤਿਕਾਰ ਦੀ ਨਿਸ਼ਾਨੀ ਵਜੋਂ, ਸਾਰੇ ਸ਼ਰਧਾਲੂਆਂ ਲਈ ਸਿਰ ਢੱਕਣਾ ਲਾਜ਼ਮੀ ਹੁੰਦਾ ਹੈ। ਮਰਦ/ਮੁੰਡੇ ਅਕਸਰ ਸਿਰ ‘ਤੇ ਪੱਗ ਜਾਂ ਰੁਮਾਲ ਬੰਨ੍ਹਦੇ ਹਨ ਅਤੇ ਔਰਤਾਂ/ਕੁੜੀਆਂ ਆਪਣੇ ਸਿਰ ਨੂੰ ਚੁੰਨੀ ਨਾਲ ਢੱਕਦੀਆਂ ਹਨ।

3- ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣਾ – Entering the Gurdwara Sahib

  • ਹੱਥ ਅਤੇ ਪੈਰ ਧੋਣੇ – Washing Hands and Feet

ਗੁਰਦੁਆਰੇ ਪਹੁੰਚਣ ‘ਤੇ, ਪ੍ਰਵੇਸ਼ ਦੁਆਰ ਦੇ ਨੇੜੇ ਸਥਿਤ ਨਿਰਧਾਰਤ ਜਗ੍ਹਾ ਤੇ ਹੱਥ-ਪੈਰ ਧੋਏ ਜਾਂਦੇ ਹਨ। ਇਹ ਪ੍ਰਕਿਰਿਆ ਇਸ ਪਵਿੱਤਰ ਅਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਰੀਰਕ ਅਤੇ ਮਾਨਸਿਕ ਸ਼ੁੱਧਤਾ ਦਾ ਪ੍ਰਤੀਕ ਹੈ।

  • ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ– Bowing before the Guru Granth Sahib

ਦਰਬਾਰ ਸਾਹਿਬ ਅੰਦਰ ਦਾਖਲ ਹੋ ਕੇ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਪਣੇ ਮੱਥੇ ਨਾਲ ਫਰਸ਼ ਨੂੰ ਛੂਹ ਕੇ ਮੱਥਾ ਟੇਕਣਾ, ਸਤਿਕਾਰ, ਨਿਮਰਤਾ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਮੱਥਾ ਟੇਕਣ ਸਮੇਂ ਸ਼ਰਧਾਲੂ ਗੁਰੂ ਸਾਹਿਬ ਨੂੰ ਮਾਇਆ ਜਾਂ ਭੋਜਨ ਦੀ ਭੇਟਾ ਵੀ ਚੜ੍ਹਾਉਂਦੇ ਹਨ, ਜਿਸ ਦੀ ਵਰਤੋਂ ਗੁਰਦੁਆਰਾ ਸਾਹਿਬ ਦੇ ਲੰਗਰ ਅਤੇ ਪ੍ਰਬੰਧਨ ਵਿੱਚ ਕੀਤੀ ਜਾਂਦੀ ਹੈ।

ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਉਪਰੰਤ ਸ਼ਰਧਾਲੂ ਸਾਰੀ ਸੰਗਤ ਨੂੰ ਧੀਮੀ ਆਵਾਜ਼ ਵਿੱਚ ਨਮਸਕਾਰ ਕਰਦੇ ਅਤੇ ਫ਼ਤਹਿ (“ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ”) ਬੁਲਾਉਂਦੇ ਹਨ।

4 – ਬੈਠ ਕੇ ਕੀਰਤਨ ਸੁਣਨਾ – Sitting and Listening to Kirtan

  • ਦਰਬਾਰ ਸਾਹਿਬ ਵਿੱਚ ਬੈਠਣਾ– Sitting in Darbar Sahib

ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਅੱਗੇ ਨਿਮਰ ਹੋਣ ਲਈ ਫਰਸ਼ ਤੇ ਬੈਠਿਆ ਜਾਂਦਾ ਹੈ। ਮਰਦ ਅਤੇ ਔਰਤਾਂ ਆਮ ਤੌਰ ‘ਤੇ ਹਾਲ ਦੇ ਵੱਖਰੇ ਪਾਸੇ ਬੈਠਦੇ ਹਨ। ਸੰਗਤ ਵਿੱਚ ਬੈਠਣ ਲਈ ਸ਼ਰਧਾਲੂ ਸਤਿਕਾਰ ਨਾਲ ਢੁੱਕਵੀਂ ਥਾਂ ਲੱਭ ਕੇ, ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਚੌਕੜੀ ਮਾਰ ਕੇ ਬੈਠਦੇ ਹਨ। ਦਰਬਾਰ ਸਾਹਿਬ ਵਿੱਚ ਬੈਠਣ ਲਈ ਸਾਰੀ ਸੰਗਤ ਨੂੰ  ਬਰਾਬਰ ਦਾ ਦਰਜਾ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵੱਲ ਆਪਣੇ ਪੈਰ ਸਿੱਧੇ ਕਰਨੇ ਜਾਂ ਪਿੱਠ ਕਰਨਾ, ਨਿਰਾਦਰ ਸਮਝਿਆ ਜਾਂਦਾ ਹੈ।

  • ਬੈਠ ਕੇ ਧਿਆਨ ਨਾਲ ਸੁਣਨਾ– Sitting and listening attentively

ਕੀਰਤਨ ਜਾਂ ਪਾਠ ਦੌਰਾਨ ਆਪਣੀ ਥਾਂ ਤੇ ਸ਼ਾਂਤੀ ਨਾਲ ਬੈਠ ਕੇ ਧਿਆਨ ਨਾਲ ਗੁਰਬਾਣੀ ਨੂੰ ਸੁਣਨਾ ਗੁਰਦੁਆਰਾ ਸਾਹਿਬ ਦਾ ਸੱਭਿਆਚਾਰ ਹੈ। ਕੀਰਤਨ ਰੂਹਾਨੀ ਧਿਆਨ ਦੇ ਇੱਕ ਰੂਪ ਵਜੋਂ ਸੁਰੀਲੇ ਜਾਪ ਅਤੇ ਸ਼ਬਦਾਂ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ ਮਾਰਗ ਪੇਸ਼ ਕਰਦਾ ਹੈ।

  • ਸ਼ਬਦ ਗੁਰੂ ਦੀ ਮਹੱਤਤਾ ਨੂੰ ਸਮਝਣਾ– Understanding the Significance of Shabad Guru

ਸ਼ਬਦ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬ੍ਰਹਮ ਸ਼ਬਦ ਹਨ ਜੋ ਹਉਮੈ ਨੂੰ ਕੱਟ ਕੇ ਬੁੱਧੀ ਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਜਾਂਦੇ ਹਨ। ਸੰਗਤਾਂ ਲਈ ਗੁਰਬਾਣੀ ਅਤੇ ਸ਼ਬਦ ਸੁਣਨ ਦਾ ਬਹੁਤ ਅਧਿਆਤਮਿਕ ਮਹੱਤਵ ਹੈ। ਕੀਰਤਨ ਨੂੰ ਸੁਣਨਾ ਅਤੇ ਬਾਣੀ ਦੇ ਅੰਦਰ ਮੌਜੂਦ ਉਪਦੇਸ਼ਾਂ ‘ਤੇ ਮਨਨ ਕਰਨਾ ਵਿਅਕਤੀਗਤ ਵਿਕਾਸ ਲਈ ਡੂੰਘੀ ਅਧਿਆਤਮਿਕ ਸਮਝ ਅਤੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ।

  • ਕੜਾਹ ਪ੍ਰਸ਼ਾਦ – Karah Parshad

ਕੜਾਹ ਪ੍ਰਸ਼ਾਦ ਗੁਰੂ ਸਾਹਿਬ ਨੂੰ ਭੇਂਟ ਕੀਤਾ ਗਿਆ ਪਵਿੱਤਰ ਪ੍ਰਸ਼ਾਦ ਹੁੰਦਾ ਹੈ, ਜੋ ਪਾਠ ਦੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਨੂੰ ਗੁਰੂ ਦੇ ਅਸੀਸ ਵਜੋਂ ਵਰਤਾਇਆ ਜਾਂਦਾ ਹੈ। ਸ਼ਰਧਾਲੂ ਪ੍ਰਸ਼ਾਦ ਲੈਣ ਲਈ ਆਪੋ-ਆਪਣੇ ਸਥਾਨਾਂ ‘ਤੇ ਬੈਠੇ ਰਹਿੰਦੇ ਹਨ ਅਤੇ ਆਪਣੀ ਵਾਰੀ ਆਉਣ ਤੇ, ਉਹ ਦੋਵੇਂ ਹੱਥ ਜੋੜ ਕੇ ਸਤਿਕਾਰ ਨਾਲ ਪ੍ਰਸ਼ਾਦ ਲੈਂਦੇ ਹਨ।

5 – ਲੰਗਰਗੁਰੁਦਵਾਰੇ ਦਾ ਪਵਿੱਤਰ ਭੋਜਨ – Langar – The holy food of the Gurudwara

  • ਲੰਗਰ ਵਿੱਚ ਹਿੱਸਾ ਲੈਣਾ – Partaking in the Langar

ਲੰਗਰ ਗੁਰੁਦਵਾਰੇ ਵਿੱਚ ਵਰਤਾਇਆ ਜਾਣ ਵਾਲਾ ਪਵਿੱਤਰ ਭੋਜਨ ਹੈ ਜੋ ਸਮਾਨਤਾ, ਨਿਰਸਵਾਰਥ ਸੇਵਾ, ਅਤੇ ਇਕੱਠੇ ਭੋਜਨ ਸਾਂਝਾ ਕਰਨ ਦੀ ਮਹੱਤਤਾ ਦਾ ਪ੍ਰਤੀਕ ਹੈ। ਸੇਵਾਦਾਰਾਂ ਦੁਆਰਾ ਲੰਗਰ ਪਕਾਇਆ ਅਤੇ ਵਰਤਾਇਆ ਜਾਂਦਾ ਹੈ।ਲੰਗਰ ਹਾਲ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਲੰਗਰ ਛਕਦੇ ਹਨ। ਸ਼ਰਧਾਲੂਆਂ ਨੂੰ ਉਨ੍ਹਾਂ ਦੇ ਧਾਰਮਿਕ ਜਾਂ ਸਮਾਜਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਲੰਗਰ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

  • ਬੈਠਣ ਦੀ ਵਿਵਸਥਾ ਅਤੇ ਸੇਵਾ ਕਰਨ ਦੇ ਸ਼ਿਸ਼ਟਾਚਾਰ – Seating Arrangement and Serving Etiquette

ਲੰਗਰ ਹਾਲ ਵਿਚ ਸਾਰੇ ਸ਼ਰਧਾਲੂ ਫਰਸ਼ ‘ਤੇ ਵਿਛੀਆਂ ਦਰੀਆਂ ‘ਤੇ ਇਕੱਠੇ ਬੈਠਦੇ ਹਨ, ਜੋ ਬਰਾਬਰੀ ਅਤੇ ਏਕਤਾ ਨੂੰ ਦਰਸਾਉਂਦਾ ਹੈ। ਸਾਰੇ ਸੇਵਾਦਾਰ ਪਿਆਰ ਅਤੇ ਨਿਮਰਤਾ ਨਾਲ ਲੰਗਰ ਦੀ ਸੇਵਾ ਕਰਦੇ ਹਨ। ਸਤਿਕਾਰ ਅਤੇ ਸ਼ੁਕਰਾਨੇ ਦੇ ਇਸ਼ਾਰੇ ਵਜੋਂ, ਸ਼ਰਧਾਲੂ ਚੌਂਕੜੀ ਮਾਰ ਕੇ ਬੈਠਦੇ ਹਨ ਅਤੇ ਦੋਵੇਂ ਹੱਥਾਂ ਨਾਲ ਲੰਗਰ ਪ੍ਰਾਪਤ ਕਰਦੇ ਹਨ। ਲੰਗਰ ਹਾਲ ਦੇ ਅੰਦਰ ਵਿਵਸਥਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸੇਵਾਦਾਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੁੰਦਾ ਹੈ।

  • ਲੰਗਰ ਦੀ ਨਿਰਸਵਾਰਥ ਸੇਵਾ– Langar’s selfless service

ਲੰਗਰ ਦੀ ਸੇਵਾ ਸਮਰਪਿਤ ਸੇਵਾਦਾਰਾਂ ਦੀ ਨਿਰਸਵਾਰਥ ਸੇਵਾ ਸਦਕਾ ਸੰਭਵ ਹੁੰਦੀ ਹੈ। ਸੇਵਾਦਾਰ ਲੰਗਰ ਤਿਆਰ ਕਰਣ, ਖਾਣਾ ਪਕਾਉਣ, ਸੰਗਤ ਵਿਚ ਵਰਤਾਉਣ, ਜੂਠੇ ਬਰਤਨ ਸਾਫ਼ ਕਰਨ ਅਤੇ ਹੋਰ ਸਾਰੇ ਕੰਮ ਕਰਨ ਲਈ ਅਣਥੱਕ ਮਿਹਨਤ ਕਰਦੇ ਹਨ। ਗੁਰੂ ਘਰ ਆਉਣ ਵਾਲੇ ਸ਼ਰਧਾਲੂ ਵੀ ਲੰਗਰ ਸੇਵਾ (ਸੇਵਾ) ਵਿੱਚ ਆਪਣਾ ਸਮਾਂ ਅਤੇ ਮਿਹਨਤ ਦਾ ਯੋਗਦਾਨ ਪਾਉਂਦੇ ਹਨ।

6 – ਗੁਰਦੁਆਰਾ ਸੱਭਿਆਚਾਰ ਵਿੱਚ ਵਿਹਾਰ ਅਤੇ ਆਚਰਣ ਦੇ ਨਿਯਮ– Rules of Behaviour and Conduct in Gurudwara Culture

  • ਸ਼ਾਂਤੀ ਅਤੇ ਸ਼ਰਧਾ ਬਣਾਈ ਰੱਖਣਾ – Maintaining Silence and Reverence

ਗੁਰਦੁਆਰਾ ਸਾਹਿਬ ਦੇ ਅੰਦਰ ਸ਼ਾਂਤ ਅਤੇ ਸ਼ਰਧਾ ਵਾਲਾ ਮਾਹੌਲ ਬਣਾਈ ਰੱਖਣਾ ਜ਼ਰੂਰੀ ਹੈ। ਆਪਸੀ ਗੱਲਬਾਤ ਨੂੰ ਘੱਟ ਤੋਂ ਘੱਟ ਰੱਖਿਆ ਜਾਣਾ ਚਾਹੀਦਾ ਹੈ, ਜਿਸ ਨਾਲ ਸੰਗਤਾਂ ਬਹੁਤ ਸਤਿਕਾਰ ਨਾਲ ਬਾਣੀ ‘ਤੇ ਧਿਆਨ ਕੇਂਦਰਿਤ ਕਰ ਸਕਣ। ਇਹ ਅਭਿਆਸ ਪਵਿੱਤਰ ਗੁਰਦੁਆਰਾ ਸੱਭਿਆਚਾਰ (sacred gurudwara culture) ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਦੂਜਿਆਂ ਦੇ ਅਧਿਆਤਮਿਕ ਕੰਮਾਂ ਲਈ ਸਤਿਕਾਰ ਨੂੰ ਦਰਸਾਉਂਦਾ ਹੈ।

  • ਸੈੱਲ ਫੋਨ ਦੀ ਵਰਤੋਂ ਅਤੇ ਫੋਟੋਗ੍ਰਾਫੀ ਪਾਬੰਦੀਆਂ– Cell Phone Usage and Photography Restrictions

ਦਰਬਾਰ ਸਾਹਿਬ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਧਿਆਨ ਭਟਕਣ ਤੋਂ ਬਚਣ ਲਈ ਆਪਣੇ ਫ਼ੋਨ ਨੂੰ ਬੰਦ ਕਰਨਾ ਜਾਂ ਸਾਈਲੈਂਟ ਮੋਡ ‘ਤੇ ਰੱਖਣਾ ਸਭ ਤੋਂ ਵਧੀਆ ਹੈ। ਆਮ ਤੌਰ ‘ਤੇ ਗੁਰਦੁਆਰੇ ਦੇ ਅੰਦਰ ਫੋਟੋਗ੍ਰਾਫੀ ਦੀ ਮਨਾਹੀ ਨਹੀਂ ਹੁੰਦੀ ਪਰ ਤੁਹਾਨੂੰ ਹਮੇਸ਼ਾ ਦੂਜਿਆਂ ਦੀ ਨਿੱਜਤਾ ਦਾ ਆਦਰ ਕਰਨਾ ਚਾਹੀਦਾ ਹੈ। ਕੁਝ ਖੇਤਰਾਂ ਵਿੱਚ ਫੋਟੋਗ੍ਰਾਫੀ ਲਈ ਨਿਯਮਾਂ ਜਾਂ ਪਾਬੰਦੀਆਂ ਬਾਰੇ ਗੁਰਦੁਆਰਾ ਪ੍ਰਬੰਧਕਾਂ ਨੂੰ ਪੁੱਛਣਾ ਨਿਮਰਤਾ ਹੁੰਦੀ ਹੈ।

  • ਦੂਜਿਆਂ ਦਾ ਆਦਰ ਕਰਨਾ ਅਤੇ ਭਟਕਣ ਤੋਂ ਬਚਣਾ – Respecting Others and Avoiding Distractions

ਗੁਰਦੁਆਰਾ ਤੱਥਾਂ (Gurudwara facts) ਅਨੁਸਾਰ ਦੂਸਰਿਆਂ ਦੀ ਥਾਂ ਅਤੇ ਨਿੱਜਤਾ ਦਾ ਸਤਿਕਾਰ ਕਰਨਾ ਗੁਰਦੁਆਰੇ ਵਿੱਚ ਸਰਵਉੱਚ ਹੈ। ਉੱਚੀ-ਉੱਚੀ ਗੱਲਬਾਤ, ਵਿਘਨ ਪਾਉਣ ਵਾਲੇ ਵਿਵਹਾਰ, ਜਾਂ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਬਚੋ ਜੋ ਸੰਗਤਾਂ ਦਾ ਧਿਆਨ ਭਟਕਾਉਣ ਜਾਂ ਪਰੇਸ਼ਾਨ ਕਰ ਸਕਦੀਆਂ ਹਨ। ਤੁਹਾਡਾ ਧਿਆਨ ਨਿੱਜੀ ਅਧਿਆਤਮਿਕ ਵਿਕਾਸ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਹੋਣਾ ਚਾਹੀਦਾ ਹੈ।

7 – ਗੁਰੁਦਵਾਰੇ ਤੋਂ ਰਵਾਨਾ ਹੋਣ ਸਮੇਂ – While Leaving the Gurdwara

  • ਗ੍ਰੰਥੀ ਅਤੇ ਸੇਵਾਦਾਰਾਂ ਦਾ ਧੰਨਵਾਦ – Thanking the Granthi and Sewadaars (Volunteers)

ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਣ ਤੋਂ ਪਹਿਲਾਂ ਗ੍ਰੰਥੀ (ਗੁਰੂ ਗ੍ਰੰਥ ਸਾਹਿਬ ਦੇ ਰਖਵਾਲੇ) ਅਤੇ ਸੇਵਾਦਾਰਾਂ ਦੀ ਨਿਰਸਵਾਰਥ ਸੇਵਾ ਅਤੇ ਸਮਰਪਣ ਦੀ ਸ਼ਲਾਘਾ ਵਿੱਚ ਸੰਗਤਾਂ ਵੱਲੋਂ ਹੱਥ ਜੋੜ ਕੇ ਧੰਨਵਾਦ ਕੀਤਾ ਜਾਂਦਾ ਹੈ।

  • ਗੁਰਦੁਆਰੇ ਦੀ ਮਰਿਆਦਾ ਦਾ ਸਤਿਕਾਰ– Respecting the Sanctity of the Gurdwara

ਗੁਰਦੁਆਰੇ ਤੋਂ ਬਾਹਰ ਨਿਕਲਣ ਸਮੇਂ ਸਾਰੀ ਸੰਗਤ ਉਸੇ ਤਰ੍ਹਾਂ ਦਾ ਸਤਿਕਾਰ ਕਾਇਮ ਰੱਖਦੀ ਹੈ, ਜੋ ਅੰਦਰ ਜਾਣ ਤੋਂ ਪਹਿਲਾਂ ਕੀਤਾ ਸੀ। ਗੁਰਦੁਆਰੇ ਦੇ ਪਰਿਸਰ ਤੋਂ ਬਾਹਰ ਨਿਕਲਣ ਤੱਕ ਸਿਰ ਢੱਕ ਕੇ ਰੱਖਣਾ ਗੁਰਦੁਆਰੇ ਦੀ ਪਵਿੱਤਰਤਾ ਦੀ ਨਿਰੰਤਰਤਾ ਨੂੰ ਦਰਸਾਉਂਦਾ ਹੈ ਜੋ ਅੰਦਰ ਅਨੁਭਵ ਕੀਤਾ ਗਿਆ ਸੀ।

ਪੰਜਾਬੀ ਭਾਸ਼ਾ ਵਿੱਚ ਗੁਰਦੁਆਰਾ ਸੱਭਿਆਚਾਰ ਬਾਰੇ ਅੰਤਿਮ ਸ਼ਬਦ -Final Words about Gurudwara Culture in Punjabi Language

ਗੁਰਦੁਆਰਾ ਸੱਭਿਆਚਾਰ ਅਤੇ ਸ਼ਿਸ਼ਟਾਚਾਰ ਦਾ ਅਭਿਆਸ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ ਅਤੇ ਅਧਿਆਤਮਿਕ ਵਿਕਾਸ ਅਤੇ ਨਿਰਸਵਾਰਥ ਸੇਵਾ ਲਈ ਅਨੁਕੂਲ ਮਾਹੌਲ ਬਣਾਉਂਦਾ ਹੈ। ਇਨ੍ਹਾਂ ਰੀਤੀ-ਰਿਵਾਜਾਂ ਨੂੰ ਸਮਝ ਕੇ ਅਤੇ ਅਪਣਾਉਣ ਨਾਲ, ਵਿਅਕਤੀ ਸਿੱਖ ਪਰੰਪਰਾਵਾਂ ਅਤੇ ਸਿੱਖਿਆਵਾਂ ਦੀ ਸੁੰਦਰਤਾ ਦਾ ਅਨੁਭਵ ਕਰਦੇ ਹੋਏ, ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਨਾਲ ਆਪਣਾ ਸਬੰਧ ਡੂੰਘਾ ਕਰ ਸਕਦਾ ਹੈ।

ਉਮੀਦ ਹੈ ਕਿ ਇਸ ਲੇਖ ਵਿਚ ਤੁਹਾਨੂੰ ਗੁਰਦੁਆਰੇ ਵਿੱਚ ਕੀ ਹੁੰਦਾ ਹੈ (what happens in a gurdwara) ਬਾਰੇ ਵਿਸਤ੍ਰਿਤ ਜਾਣਕਾਰੀ ਮਿਲੀ ਹੋਵੇਗੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ

ਅਕਸਰ ਪੁੱਛੇ ਜਾਂਦੇ ਸਵਾਲ– Frequently Asked Questions

Q-1- ਕੀ ਗੈਰਸਿੱਖ ਗੁਰਦੁਆਰੇ ਜਾ ਸਕਦੇ ਹਨ ?- Can non-Sikhs visit a Gurdwara?

ਬਿਲਕੁਲ! ਗੁਰਦੁਆਰੇ ਸਾਰੇ ਧਰਮਾਂ ਅਤੇ ਪਿਛੋਕੜਾਂ ਦੇ ਲੋਕਾਂ ਦਾ ਸੁਆਗਤ ਕਰਦੇ ਹਨ। ਸੰਗਤਾਂ ਇੱਥੇ ਰੂਹਾਨੀ ਊਰਜਾ ਨਾਲ ਜੁੜਨ, ਸਿੱਖ ਗੁਰੂਆਂ ਦੀਆਂ ਸਾਖੀਆਂ ਅਤੇ ਉਪਦੇਸ਼ਾਂ ਨੂੰ ਸੁਣਨ ਅਤੇ ਹੋਰ ਸਿੱਖ ਅਭਿਆਸਾਂ ਬਾਰੇ ਜਾਣਨ ਲਈ ਆਉਂਦੀਆਂ ਹਨ।

Q-2- ਕੀ ਗੁਰਦੁਆਰੇ ਜਾਣ ਲਈ ਮੈਨੂੰ ਪੰਜਾਬੀ ਸਿੱਖਣ ਦੀ ਲੋੜ ਹੈ ?- Do I need to learn Punjabi to go to Gurdwara?

ਨਹੀਂ, ਗੁਰਦੁਆਰੇ ਜਾਣ ਲਈ ਪੰਜਾਬੀ ਸਿੱਖਣਾ ਜ਼ਰੂਰੀ ਨਹੀਂ ਹੈ। ਹਾਲਾਂਕਿ ਗੁਰਦੁਆਰਾ ਸੇਵਾ ਦੇ ਕੁਝ ਹਿੱਸੇ ਪੰਜਾਬੀ ਵਿੱਚ ਹੋ ਸਕਦੇ ਹਨ, ਪਰ ਬਹੁਤ ਸਾਰੇ ਗੁਰਦੁਆਰੇ ਸੈਲਾਨੀਆਂ ਦੇ ਅਨੁਕੂਲ ਹੋਣ ਲਈ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਜਾਂ ਵਿਆਖਿਆ ਪ੍ਰਦਾਨ ਕਰਦੇ ਹਨ।

Q-3- ਕੀ ਮੈਂ ਗੁਰਦੁਆਰੇ ਨੂੰ ਮਾਇਆ (ਪੈਸੇ) ਦਾ ਦਾਨ ਦੇ ਸਕਦਾ ਹਾਂ ?- Can I make monetary donation to the Gurdwara?

ਹਾਂ, ਤੁਸੀਂ ਮਾਇਆ ਦਾ ਯੋਗਦਾਨ ਪਾ ਸਕਦੇ ਹੋ ਕਿਉਂਕਿ ਇਹ ਗੁਰਦੁਆਰਾ ਪ੍ਰਬੰਧਾਂ ਅਤੇ ਲੰਗਰ ਸੇਵਾ ਵਿੱਚ ਨਿਵੇਸ਼ ਕੀਤੀ ਜਾਂਦੀ ਹੈ। ਦਾਨ ਬਕਸੇ ਆਮ ਤੌਰ ‘ਤੇ ਦਰਬਾਰ ਸਾਹਿਬ ਦੇ ਅੰਦਰ ਹੁੰਦੇ ਹਨ, ਪਰ ਜੇ ਤੁਸੀਂ ਕਿਸੇ ਖਾਸ ਮਕਸਦ ਲਈ ਦਾਨ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਨਿਯੁਕਤ ਸਟਾਫ ਕੋਲ ਦਾਨ ਕਰਕੇ ਇਸਦੀ ਰਸੀਦ ਵੀ ਲੈ ਸਕਦੇ ਹੋ।

Q-4- ਕੀ ਗ੍ਰੰਥੀ ਜਾਂ ਹੋਰ ਸਿੱਖ ਵਲੰਟੀਅਰਾਂ ਨੂੰ ਸੰਬੋਧਨ ਕਰਨ ਦਾ ਕੋਈ ਖਾਸ ਤਰੀਕਾ ਹੈ?- Is there a specific way to address the Granthi or other Sikh volunteers?

ਗ੍ਰੰਥੀ ਨੂੰ “ਭਾਈ ਸਾਹਿਬ” ਜਾਂ “ਗਿਆਨੀ ਜੀ” ਕਹਿ ਕੇ ਸੰਬੋਧਨ ਕਰਨਾ ਅਤੇ ਹੋਰ ਸਿੱਖ ਵਲੰਟੀਅਰਾਂ ਵਿੱਚ ਪੁਰਸ਼ਾਂ ਲਈ “ਵੀਰ ਜੀ ਜਾਂ ਸਿੰਘ ਜੀ” ਅਤੇ ਔਰਤਾਂ ਲਈ “ਭੈਣ ਜੀ ਜਾਂ ਕੌਰ ਜੀ” ਵਰਗੇ ਸਤਿਕਾਰ ਭਰੇ ਸ਼ਬਦ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

Q-5- ਕੀ ਮੈਂ ਗੁਰਦੁਆਰੇ ਤੋਂ ਪ੍ਰਸ਼ਾਦ ਘਰ ਲੈ ਜਾ ਸਕਦਾ ਹਾਂ?- Can I take Prasad home from the Gurdwara?

ਵੈਸੇ ਤਾਂ ਗੁਰਦੁਆਰੇ ਦੇ ਅੰਦਰ ਹੀ ਪ੍ਰਸ਼ਾਦ ਛਕਿਆ ਜਾਂਦਾ ਹੈ। ਪਰ ਜੇ ਤੁਸੀਂ ਆਪਣੇ ਘਰ ਦੇ ਹੋਰ ਮੈਂਬਰਾਂ ਲਈ ਪ੍ਰਸ਼ਾਦ ਘਰ ਲੈ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਸਤਿਕਾਰ ਨਾਲ ਢੱਕ ਕੇ ਲੈ ਜਾ ਸਕਦੇ ਹੋ। ਹਾਲਾਂਕਿ, ਪ੍ਰਸ਼ਾਦ ਘਰ ਲੈ ਜਾਣ ਬਾਰੇ ਗੁਰਦੁਆਰਾ ਪ੍ਰਬੰਧਕਾਂ ਦੇ ਦਿਸ਼ਾ-ਨਿਰਦੇਸ਼ਾਂ ਦਾ ਪਤਾ ਕਰ ਲੈਣਾ ਚਾਹੀਦਾ ਹੈ।

Q-6- ਤੁਸੀਂ ਗੁਰੁਦਵਾਰੇ ਵਿੱਚ ਕਿਹੜੇ ਕਾਰਜ ਕਰ ਸਕਦੇ ਹੋ? -What functions can you perform in Gurudwara?

ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਧ-ਸੰਗਤ ਦਾ ਅਸ਼ੀਰਵਾਦ ਲੈਣ ਲਈ, ਸ਼ਰਧਾਲੂ ਆਪਣੇ ਸਾਰੇ ਪ੍ਰਮੁੱਖ ਕਾਰਜ, ਜਿਵੇਂ ਕਿ ਨਾਮ ਕਰਨ, ਦਸਤਾਰ ਬੰਦੀ, ਅਨੰਦ ਕਾਰਜ, ਅੰਤਿਮ ਸੰਸਕਾਰ ਅਤੇ ਅਰਦਾਸ, ਗੁਰਦੁਆਰਾ ਸਾਹਿਬ ਵਿੱਚ ਕਰਦੇ ਹਨ।

  1. ਗੁਰਦੁਆਰੇ ਦੇ ਝੰਡੇ ਨੂੰ ਕੀ ਕਹਿੰਦੇ ਹਨ? -What is the flag of the Gurdwara called?

ਗੁਰਦੁਆਰੇ ਦੇ ਝੰਡੇ ਨੂੰ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ। ਨਿਸ਼ਾਨ ਸਾਹਿਬ ਕੇਸਰੀ ਰੰਗ ਦੇ ਸੂਤੀ ਜਾਂ ਰੇਸ਼ਮੀ ਕੱਪੜੇ ਦਾ ਬਣਿਆ ਤਿਕੋਣਾ ਝੰਡਾ ਹੁੰਦਾ ਹੈ ਜਿਸ ‘ਤੇ ਖੰਡਾ (ਦੋਧਾਰੀ ਤਲਵਾਰ) ਬਣਿਆ ਹੁੰਦਾ ਹੈ।

Read More

The Importance of Amrit Vela in Punjabi Language
Langar Pratha in Punjabi Language

Leave a Reply

Your email address will not be published. Required fields are marked *

Back to top button