Festivals

Lohri Festival in Punjabi Language-ਲੋਹੜੀ ਦਾ ਤਿਉਹਾਰ ਪੰਜਾਬੀ ਭਾਸ਼ਾ ਵਿੱਚ

ਪੰਜਾਬੀ ਵਿੱਚ ਲੋਹੜੀ ਦੇ ਤਿਉਹਾਰ ਦੀ ਜਾਣ-ਪਛਾਣ- Introduction to Lohri Festival in Punjabi Language

Lohri Festival in Punjabi – ਪੰਜਾਬ ਮੁੱਖ ਤੌਰ ‘ਤੇ ਸੱਭਿਆਚਾਰ, ਹਰਿਆਲੀ, ਸੰਗੀਤ, ਰੰਗਾਂ, ਮਿਲਣਸਾਰ ਲੋਕਾਂ, ਖੁਸ਼ੀਆਂ, ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ। ਇਹਨਾਂ ਵੰਨ-ਸੁਵੰਨੇ ਤਿਉਹਾਰਾਂ ਵਿੱਚੋਂ ਸਾਲ ਦਾ ਪਹਿਲਾ ਤਿਉਹਾਰ ਲੋਹੜੀ ਦਾ ਤਿਉਹਾਰ ਹੈ। ਲੋਹੜੀ ਦਾ ਤਿਉਹਾਰ ਭਾਰਤ ਦੇ ਕਈ ਉੱਤਰੀ ਖੇਤਰਾਂ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਜੰਮੂ ਵਿੱਚ ਵੀ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਇਹ ਤਿਉਹਾਰ ਸਾਰਿਆਂ ਲਈ ਬਹੁਤ ਸੱਭਿਆਚਾਰਕ ਮਹੱਤਵ ਰੱਖਦਾ ਹੈ। ਮੰਨਿਆ ਜਾਂਦਾ ਹੈ ਕਿ ਲੋਹੜੀ ਸਰਦੀਆਂ ਦੇ ਮੌਸਮ ਦਾ ਸਭ ਤੋਂ ਛੋਟਾ ਦਿਨ ਅਤੇ ਸਭ ਤੋਂ ਲੰਬੀ ਰਾਤ ਲਿਆਉਂਦਾ ਹੈ ਅਤੇ ਇਸ ਤੋਂ ਬਾਅਦ ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਲੇਖ ਵਿੱਚ ਲੋਹੜੀ ਦੇ ਅਰਥ, ਇਸਦੀ ਮਹੱਤਤਾ, ਲੋਹੜੀ ਮਨਾਉਣ ਦੀ ਕਹਾਣੀ ਅਤੇ ਲੋਹੜੀ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ (How is Lohri festival celebrated?) ਬਾਰੇ ਚਰਚਾ ਕੀਤੀ ਜਾਵੇਗੀ।

ਪੰਜਾਬੀ ਭਾਸ਼ਾ ਵਿੱਚ ਲੋਹੜੀ ਦੇ ਤਿਉਹਾਰ ਦਾ ਅਰਥ- Meaning of Lohri Festival in Punjabi Language

ਲੋਹੜੀ ਦਾ ਅਰਥ ‘ਤਿਲ ਅਤੇ ਰਿਉੜੀ’(Meaning of Lohri)  ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ ਹੈ। ਤਿਲ ਅਤੇ ਰਿਉੜੀ ਦੇ ਤਿਉਹਾਰ ਕਾਰਨ ਇਸ ਦਾ ਨਾਂ ‘ਤਿਲੋੜੀ’ ਪਿਆ, ਜੋ ਬਾਅਦ ਵਿਚ ‘ਲੋਹੜੀ’ ਸ਼ਬਦ ਵਿਚ ਬਦਲ ਗਿਆ। ਲੋਹੜੀ ਪੋਹ ਮਹੀਨੇ ਦਾ ਇੱਕ ਪ੍ਰਸਿੱਧ ਤਿਉਹਾਰ ਹੈ, ਇਹ ਆਮ ਤੌਰ ‘ਤੇ ਪੋਹ ਮਹੀਨੇ ਦੇ ਆਖਰੀ ਦਿਨ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ ਅਤੇ ਇਸ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਲੋਹੜੀ ਦਾ ਤਿਉਹਾਰ ਸਰਦੀਆਂ ਦੀ ਰੁੱਤ ਦੇ ਅੰਤ ਨਾਲ ਜੁੜਿਆ ਹੋਇਆ ਹੈ। ਸਾਲ ਦੇ ਇਸ ਸਮੇਂ ਉੱਤਰੀ ਭਾਰਤ ਵਿੱਚ ਸਰਦੀਆਂ ਦਾ ਮੌਸਮ ਪੂਰੇ ਜ਼ੋਰਾਂ ‘ਤੇ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਲੋਹੜੀ ਦੀ ਰਾਤ ਨੂੰ ਸਰਦੀਆਂ ਦੀ ਸਮਾਪਤੀ ਦਾ ਜਸ਼ਨ ਧੂਣੀ ਬਾਲ ਕੇ ਮਨਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਠੰਡ ਘੱਟਣੀ ਸ਼ੁਰੂ ਹੋ ਜਾਂਦੀ ਹੈ।

ਪੰਜਾਬੀ ਭਾਸ਼ਾ ਵਿੱਚ ਕਿਸਾਨਾਂ ਲਈ ਲੋਹੜੀ ਦੇ ਤਿਉਹਾਰ ਦੀ ਮਹੱਤਤਾ – Importance of Lohri Festival for Farmers in Punjabi language

ਪੰਜਾਬ ਰਾਜ ਦੇ ਨਾਲ-ਨਾਲ ਭਾਰਤ ਦੇ ਕਈ ਉੱਤਰੀ ਰਾਜਾਂ ਵਿੱਚ ਲੋਹੜੀ ਦਾ ਬਹੁਤ ਮਹੱਤਵ ਹੈ। ਹਾੜ੍ਹੀ-ਕਣਕ ਪੰਜਾਬ ਵਿੱਚ ਸਰਦੀਆਂ ਦੀ ਪ੍ਰਮੁੱਖ ਫਸਲ ਹੈ ਜੋ ਅਕਤੂਬਰ ਦੇ ਮਹੀਨੇ ਵਿੱਚ ਬੀਜੀ ਜਾਂਦੀ ਹੈ ਅਤੇ ਮਾਰਚ ਜਾਂ ਅਪ੍ਰੈਲ ਵਿੱਚ ਕਟਾਈ ਕੀਤੀ ਜਾਂਦੀ ਹੈ। ਜਨਵਰੀ ਦੇ ਮਹੀਨੇ ਤੱਕ ਸਾਰੇ ਖੇਤਾਂ ਵਿੱਚ ਫ਼ਸਲਾਂ ਉੱਗ ਜਾਂਦੀਆਂ ਹਨ ਅਤੇ ਸਾਰਾ ਖੇਤ ਸੋਨੇ ਵਰਗਾ ਹੋ ਜਾਂਦਾ ਹੈ। ਇਹ ਹਾੜ੍ਹੀ ਦੀਆਂ ਫ਼ਸਲਾਂ ਦੇ ਫੁੱਲ ਖਿੜਨ ਦਾ ਤਿਉਹਾਰ ਹੈ। ਇਸ ਲਈ ਕਿਸਾਨ ਆਪਣੀ ਫ਼ਸਲ ਦੀ ਕਟਾਈ ਤੋਂ ਪਹਿਲਾਂ ਲੋਹੜੀ ਮਨਾਉਂਦੇ ਹਨ ਅਤੇ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਖੁਸ਼ਹਾਲ ਭਵਿੱਖ ਲਈ ਅਸੀਸਾਂ ਮੰਗਦੇ ਹਨ।

ਲੋਹੜੀ ਦਾ ਤਿਉਹਾਰ ਠੰਡੇ ਸਰਦੀਆਂ ਦੇ ਦਿਨਾਂ ਦੇ ਅੰਤ ਨੂੰ ਦਰਸਾਉਂਦਾ ਹੈ। ਇਸ ਤੋਂ ਬਾਅਦ ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੋ ਜਾਂਦੀਆਂ ਹਨ। ਲੋਹੜੀ ਬਹੁਤ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਜਿੱਥੇ ਸਾਰੇ ਲੋਹੜੀ ਦੀ ਅੱਗ ਬਾਲ ਕੇ ਉਸ ਦੇ ਆਲੇ-ਦੁਆਲੇ ਇਕੱਠੇ ਹੁੰਦੇ ਹਨ, ਮੱਥਾ ਟੇਕਦੇ ਹਨ ਅਤੇ ਮੁਫਲੀ, ਗੱਚਕ, ਰਿਉੜੀ ਖਾਂਦੇ ਹਨ ਅਤੇ ਢੋਲ ਦੀ ਤਾਲ ‘ਤੇ ਨੱਚਦੇ-ਟੱਪਦੇ ਹਨ।

ਪੰਜਾਬੀ ਭਾਸ਼ਾ ਵਿੱਚ ਜੀਵਨ ਦੇ ਸਮਾਗਮਾਂ ਵਿੱਚ ਲੋਹੜੀ ਦੇ ਤਿਉਹਾਰ ਦਾ ਮਹੱਤਵ- Importance of lohri Festival in life events in punjabi language

ਨਵ-ਵਿਆਹੇ ਜੋੜੇ ਅਤੇ ਨਵਜੰਮੇ ਬੱਚੇ ਲਈ ਪਹਿਲੀ ਲੋਹੜੀ ਬਹੁਤ ਸ਼ੁਭ ਅਤੇ ਮਹੱਤਵਪੂਰਨ ਮੰਨੀ ਜਾਂਦੀ ਹੈ। ਜਿਨ੍ਹਾਂ ਘਰਾਂ ਵਿੱਚ ਹਾਲ ਹੀ ਵਿੱਚ ਵਿਆਹ ਜਾਂ ਬੱਚੇ ਦਾ ਜਨਮ ਹੁੰਦਾ ਹੈ, ਉਸ ਘਰ ਵਿੱਚ ਲੋਹੜੀ ਮਨਾਉਣ ਲਈ ਬਹੁਤ ਸਾਰੇ ਮਹਿਮਾਨ ਬੁਲਾਏ ਜਾਂਦੇ ਹਨ। ਮਹਿਮਾਨ ਨਵੇਂ ਵਿਆਹੇ ਜੋੜੇ ਜਾਂ ਬੱਚੇ ਲਈ ਬਹੁਤ ਸਾਰੇ ਤੋਹਫ਼ੇ ਪੇਸ਼ ਕਰਦੇ ਹਨ ਅਤੇ ਅਸੀਸਾਂ ਅਤੇ ਸ਼ੁਭਕਾਮਨਾਵਾਂ ਵਰ੍ਹਾਈਆਂ ਜਾਂਦੀਆਂ ਹਨ।

ਪੰਜਾਬੀ ਭਾਸ਼ਾ ਵਿੱਚ ਲੋਹੜੀ ਦੇ ਤਿਉਹਾਰ ਦਾ ਇਤਿਹਾਸ- History of Lohri festival in Punjabi language?

ਲੋਹੜੀ ਦੇ ਪਿੱਛੇ ਕਈ ਲੋਕ-ਕਥਾਵਾਂ ਜੁੜੀਆਂ ਹੋਈਆਂ ਹਨ। ਲੋਹੜੀ ਨਾਲ ਜੁੜੀ ਇੱਕ ਪ੍ਰਸਿੱਧ ਕਹਾਣੀ ਦੁੱਲਾ ਭੱਟੀ ਨਾਲ ਜੁੜੀ ਹੋਈ ਹੈ । ਇਸ ਕਹਾਣੀ ਦੇ ਅਨੁਸਾਰ ਦੁੱਲਾ ਭੱਟੀ ਇੱਕ ਸ਼ੂਰਬੀਰ ਸੀ ਜੋ ਅਕਬਰ ਦੇ ਰਾਜ ਵਿਚ ਰਹਿੰਦਾ ਸੀ। ਉਹ ਅਕਬਰ ਦੇ ਰਾਜ ਦੌਰਾਨ ਇੱਕ ਬਾਗੀ ਸੀ ਜੋ ਅਮੀਰਾਂ ਦੀ ਦੌਲਤ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗ਼ਰੀਬ ਲੋਕ ਦੁੱਲਾ ਭੱਟੀ ਦੀ ਦਰਿਆਦਿਲੀ ਦੇ ਕਾਇਲ ਸਨ ਅਤੇ ਉਸ ਦਾ ਸਤਿਕਾਰ ਕਰਦੇ ਸਨ। ਕਿਹਾ ਜਾਂਦਾ ਹੈ ਕਿ ਦੁੱਲਾ ਭੱਟੀ ਨੇ ਇੱਕ ਵਾਰ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰ ਅਤੇ ਮੁੰਦਰੀ ਨੂੰ ਅਗਵਾ ਹੋਣ ਤੋਂ ਬਚਾਇਆ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ।

ਉਸ ਸਮੇਂ ਤੋਂ ਹੀ ਲੋਹੜੀ ਮਨਾਉਣ ਦਾ ਰਿਵਾਜ  ਸ਼ੁਰੂ ਹੋਇਆ ਸੀ ਅਤੇ ਹਰ ਲੋਹੜੀ ‘ਤੇ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ। ਲੋਹੜੀ ਵਾਲੇ ਦਿਨ ਬੱਚੇ ਇਕੱਠੇ ਹੋ ਕੇ ਆਲੇ-ਦੁਆਲੇ ਦੇ ਲੋਕਾਂ ਦੇ ਘਰਾਂ ਵਿਚ ਜਾ ਕੇ ਲੋਹੜੀ ਮੰਗਦੇ ਹਨ ਅਤੇ ਗੀਤ ਗਾਉਂਦੇ ਹਨ:

ਸੁੰਦਰ ਮੁੰਦਰੀਏ ਹੋ!

ਤੇਰਾ ਕੌਣ ਵਿਚਾਰਾ, ਹੋ!

ਦੁੱਲਾ ਭੱਟੀ ਵਾਲਾ, ਹੋ!

ਦੁੱਲੇ ਧੀ ਵਿਆਹੀ, ਹੋ!

ਸੇਰ ਸੱਕਰ ਪਾਈ, ਹੋ!

ਕੁੜੀ ਦਾ ਲਾਲ ਪਤਾਕਾ, ਹੋ!

ਕੁੜੀ ਦਾ ਸਾਲੂ ਪਾਟਾ, ਹੋ!

ਸਾਲੂ ਕੌਣ ਸਮੇਟੇ! ਹੋ!

ਚਾਚਾ ਗਾਲ਼ੀ ਦੇਸੇ! ਹੋ!

ਚਾਚੇ ਚੂਰੀ ਕੁੱਟੀ! ਹੋ!

ਜ਼ਿੰਮੀਦਾਰਾਂ ਲੁੱਟੀ! ਹੋ!

ਜ਼ਿੰਮੀਦਾਰ ਸੁਧਾਏ! ਹੋ!

ਬਮ ਬਮ ਭੋਲ਼ੇ ਆਏ! ਹੋ!

ਇੱਕ ਭੋਲ਼ਾ ਰਹਿ ਗਿਆ!

ਸਿਪਾਹੀ ਫੜ ਕੇ ਲੈ ਗਿਆ!

ਸਿਪਾਹੀ ਨੇ ਮਾਰੀ ਇੱਟ!

ਭਾਵੇਂ ਰੋ ਤੇ ਭਾਵੇਂ ਪਿੱਟ!

“ਲੋਹੜੀ ਦੋ ਜੀ ਲੋਹੜੀ,

ਜੀਵੇ ਤੁਹਾਡੀ ਜੋੜੀ!”

ਪੰਜਾਬੀ ਭਾਸ਼ਾ ਵਿੱਚ ਲੋਹੜੀ ਤਿਉਹਾਰ ਦੀਆਂ ਰਸਮਾਂ – Lohri Festival Rituals in Punjabi language

  • ਧੂਣੀ ਬਣਾਉਣਾ- Making Bonfire

ਲੋਹੜੀ ਦੇ ਤਿਉਹਾਰ ‘ਤੇ ਘਰ ਦੇ ਮੈਂਬਰ ਕਈ ਦਿਨ ਪਹਿਲਾਂ ਇਕੱਠੀਆਂ ਕੀਤੀਆਂ ਲੱਕੜਾਂ ਤੇ ਪਾਥੀਆਂ ਤੋਂ ਆਪਣੇ ਘਰ ਦੇ ਬਾਹਰ ਜਾਂ ਖੁੱਲ੍ਹੇ ਵਿਹੜੇ ‘ਚ ਧੂਣੀ ਬਣਾਉਂਦੇ ਹਨ। ਵਿਸ਼ੇਸ਼ ਤੌਰ ‘ਤੇ ਲੋਹੜੀ ਉਸ ਘਰ ਵਿੱਚ ਮਨਾਈ ਜਾਂਦੀ ਹੈ ਜਿੱਥੇ ਨਵਾਂ ਜਨਮਿਆ ਬੱਚਾ ਜਾਂ ਨਵਾਂ ਵਿਆਹਿਆ ਜੋੜਾ ਹੁੰਦਾ ਹੈ।

  • ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਇਕੱਠੇ ਹੋਣਾ – Gathering of friends and relatives

ਲੋਹੜੀ ਮਨਾਉਣ ਲਈ ਪਰਿਵਾਰ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਕਈ ਦਿਨ ਪਹਿਲਾਂ ਹੀ ਸੱਦਾ ਦੇ ਦਿੰਦੇ ਹਨ ਅਤੇ ਲੋਹੜੀ ਦੀ ਰਾਤ ਨੂੰ ਸਾਰੇ ਮਹਿਮਾਨ ਪਰੰਪਰਾਗਤ ਪੰਜਾਬੀ ਪਹਿਰਾਵਾ ਪਹਿਨ ਕੇ ਲੋਹੜੀ ਵਾਲੇ ਘਰ ਤੋਹਫੇ ਅਤੇ ਸ਼ੁਭਕਾਮਨਾਵਾਂ ਲੈਕੇ ਪਹੁੰਚ ਜਾਂਦੇ ਹਨ।

  • ਧੂਣੀ ਬਾਲਣਾ – Lightening the Bonfire

ਇਸ ਧੂਣੀ ਦੇ ਆਲੇ-ਦੁਆਲੇ ਸਾਰੇ ਲੋਕ ਇਕੱਠੇ ਹੋਣ ਤੋਂ ਬਾਅਦ ਧੂਣੀ ਬਾਲੀ ਜਾਂਦੀ ਹੈ। ਹਰ ਕੋਈ ਧੂਣੀ ਵਿੱਚ ਤਿਲ ਪਾਉਂਦਾ ਹੈ, ਮੱਥਾ ਟੇਕਦਾ ਹੈ ਅਤੇ ਇਹ ਸਤਰਾਂ ਬੋਲੀਆਂ ਜਾਂਦੀਆਂ ਹਨ: ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ ਚੁੱਲ੍ਹੇ ਪਾਏ।”

  • ਮੂੰਗਫਲੀ, ਰੇਵੜੀਆਂ ਆਦਿ ਖਾਣਾ-Eating Peanuts, Rewaris etc.

ਇਸ ਤੋਂ ਬਾਅਦ ਸਾਰੇ ਲੋਕ ਧੂਣੀ ਦੇ ਦੁਆਲੇ ਬੈਠ ਕੇ ਗੱਲਾਂ ਕਰਦੇ ਹੋਏ ਰਿਉੜੀਆਂ, ਗੱਚਕ, ਮੂੰਗਫਲੀ, ਪੌਪਕੌਰਨ ਆਦਿ ਖਾਂਦੇ ਹਨ।

  • ਗਾਉਣਾ ਅਤੇ ਨੱਚਣਾ- Singing and dancing

ਲੋਕ ਨਾਚ ਭੰਗੜੇ ਅਤੇ ਗਿੱਧੇ ਤੋਂ ਬਿਨਾਂ ਕੋਈ ਵੀ ਜਸ਼ਨ ਸੰਪੂਰਨ ਨਹੀਂ ਹੋ ਸਕਦਾ, ਇਸ ਲਈ ਲੋਕ ਰਵਾਇਤੀ ਗੀਤ ਗਾ ਕੇ ਅਤੇ ਢੋਲ ਅਤੇ ਗੀਤਾਂ ਦੀ ਧੁਨ ‘ਤੇ ਧੂਣੀ ਦੁਆਲੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ।

  • ਪਰੰਪਰਾਗਤ ਭੋਜਨ ਖਾਣਾ- Eating traditional Lohri Festival food

ਰੰਗਲੇ ਪੰਜਾਬ ਦੇ ਪਰੰਪਰਾਗਤ ਪਕਵਾਨ ਜਿਵੇਂ ਕਿ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਛੋਲੇ ਪੂਰੀ, ਖੀਰ ਆਦਿ ਲੋਹੜੀ ਦੇ ਤਿਉਹਾਰ ਦਾ ਅਨੰਦ ਕਈ ਗੁਣਾ ਵਧਾ ਦਿੰਦੇ ਹਨ।

  • ਜਸ਼ਨ ਦੀ ਨਿਰੰਤਰਤਾ – Continuation of the celebration

ਲੋਹੜੀ ਦਾ ਜਸ਼ਨ ਅੱਧੀ ਰਾਤ ਤੱਕ ਜਾਂ ਧੂਣੀ ਦੀ ਅੱਗ ਠੰਢੀ ਹੋਣ ਤੱਕ ਜਾਰੀ ਰਹਿੰਦਾ ਹੈ। ਪੰਜਾਬ ਵਿੱਚ ਲੋਹੜੀ ਦਾ ਤਿਉਹਾਰ (Lohri Festival in Punjab) ਇਸ ਤਰ੍ਹਾਂ ਮਨਾਇਆ ਜਾਂਦਾ ਹੈ

ਲੋਹੜੀ ਖੁਸ਼ੀ ਦਾ ਤਿਉਹਾਰ ਹੈ ਅਤੇ ਹਰ ਕੋਈ ਇਸ ਨੂੰ ਬੜੇ ਉਤਸ਼ਾਹ ਨਾਲ ਮਨਾਉਂਦਾ ਹੈ। ਇਸ ਤਿਉਹਾਰ ਦਾ ਮੁੱਖ ਹਿੱਸਾ ਧੂਣੀ ਹੈ ਜਿਸ ਨੂੰ ਖੁਸ਼ਹਾਲੀ ਲਿਆਉਣ ਲਈ ਸਾਰੇ ਮਿਲਕੇ ਬਾਲਦੇ ਹਾਂ ਅਤੇ ਬੁਰਾਈ ਅਤੇ ਹੋਰ ਸਾਰੀਆਂ ਨਕਾਰਾਤਮਕ ਊਰਜਾਵਾਂ ਦੇ ਅੰਤ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।

ਆਪ ਸਭ ਜੀ ਨੂੰ ਲੋਹੜੀ ਦੀਆਂ ਮੁਬਾਰਕਾਂ।

Read More

Guru Nanak Jayanti in Punjabi
Chhapar Mela in Punjabi

Leave a Reply

Your email address will not be published. Required fields are marked *

Back to top button