Immunity Boosting Foods For Winters In Punjabi Language-ਸਰਦੀਆਂ ਵਿੱਚ ਇਮਿਊਨਿਟੀ ਵਧਾਉਣ ਵਾਲੇ ਭੋਜਨ

Introduction
Immunity boosting foods for winters in Punjabi Language – ਸਰਦੀਆਂ ਦਾ ਮੌਸਮ, ਜਿਸ ਦੇ ਛੋਟੇ ਦਿਨ, ਠੰਡੀਆਂ ਹਵਾਵਾਂ, ਧੁੰਦ, ਅਤੇ ਤਾਪਮਾਨ ਵਿੱਚ ਗਿਰਾਵਟ, ਸਾਡੇ ਇਮਿਊਨ ਸਿਸਟਮ ਨੂੰ ਵੀ ਕਮਜ਼ੋਰ ਕਰ ਦਿੰਦਾ ਹੈ। ਇਹ ਮੌਸਮ ਕੁਦਰਤ ਦੀ ਹਰ ਪ੍ਰਕਿਰਿਆ ਨੂੰ ਪ੍ਰਭਾਵਿਤ ਅਤੇ ਹੌਲੀ ਕਰ ਦਿੰਦਾ ਹੈ, ਜਿਸ ਵਿੱਚ ਸਾਡੇ ਸ਼ਰੀਰ ਦੀ ਪਾਚਨ ਕਿਰਿਆ ਵੀ ਸ਼ਾਮਿਲ ਹੈ। ਇਹਨਾਂ ਕਾਰਨਾਂ ਕਰਕੇ ਇਸ ਮੌਸਮ ਵਿੱਚ ਸਿਹਤ ਵੱਲ ਵਧੇਰੇ ਧਿਆਨ ਦੇਣਾ ਜ਼ਰੂਰੀ ਹੋ ਜਾਂਦਾ ਹੈ। ਇਹ ਸਹੀ ਸਮਾਂ ਹੁੰਦਾ ਹੈ ਜਦੋਂ ਅਸੀਂ ਆਪਣੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਅਤੇ ਪੌਸ਼ਟਿਕ ਅਤੇ ਗਰਮ ਭੋਜਨ ਨਾਲ ਸਰੀਰ ਨੂੰ ਊਰਜਾਵਾਨ ਬਣਾਉਣ ‘ਤੇ ਧਿਆਨ ਦੇ ਸਕਦੇ ਹਾਂ।
ਮੌਸਮੀ ਤੌਰ ‘ਤੇ ਉਪਲਬਧ ਫਲਾਂ, ਸਬਜ਼ੀਆਂ ਅਤੇ ਹੋਰ ਪੌਸ਼ਟਿਕ ਤੱਤਾਂ ਦਾ ਸੇਵਨ ਨਾ ਸਿਰਫ਼ ਸਮੁੱਚੀ ਸਿਹਤ ਲਈ ਵਧੀਆ ਹੁੰਦਾ ਹੈ ਬਲਕਿ ਸਰੀਰ ਨੂੰ ਜ਼ੁਕਾਮ, ਫਲੂ ਅਤੇ ਥਕਾਵਟ ਵਰਗੀਆਂ ਮੌਸਮੀ ਬਿਮਾਰੀਆਂ ਨਾਲ ਲੜਨ ਵਿੱਚ ਵੀ ਮਦਦ ਕਰਦਾ ਹੈ। ਇਹ ਲੇਖ਼ ਸਰਦੀਆਂ ਵਿੱਚ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਭੋਜਨਾਂ (Foods To Boost Immune System In Winter In Punjabi Language) ਦੀ ਇੱਕ ਸੰਖੇਪ ਜਾਣ-ਪਛਾਣ ਹੈ ਜੋ ਤੁਹਾਨੂੰ ਸਿਹਤਮੰਦ ਰਹਿਣ, ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ, ਅਤੇ ਆਮ ਮੌਸਮੀ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਨਗੇ।
ਇਮਿਊਨਿਟੀ ਵਧਾਉਣ ਵਾਲੇ ਭੋਜਨ- Top 10 Immunity Boosting Foods in Winter in Punjabi Language
-
ਹਰੀਆਂ ਪੱਤੇਦਾਰ ਸਬਜ਼ੀਆਂ- Green Leafy Vegetables To Increase Immunity
ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਸਰ੍ਹੋਂ, ਬਾਥੂ ਅਤੇ ਧਨੀਆ ਵਰਗੀਆਂ ਹੋਰ ਹਰੀ-ਪੱਤੇਦਾਰ ਸਬਜ਼ੀਆਂ ਸਰਦੀਆਂ ਵਿੱਚ ਉੱਤਰੀ ਭਾਰਤ ਵਿੱਚ ਆਸਾਨੀ ਨਾਲ ਉਪਲਬਧ ਹੁੰਦੀਆਂ ਹਨ। ਇਹ ਸਬਜ਼ੀਆਂ ਵਿਟਾਮਿਨ, ਆਇਰਨ, ਕੈਲਸ਼ੀਅਮ ਅਤੇ ਫੋਲੇਟ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ, ਜੋ ਚੰਗੀ ਸਿਹਤ ਬਣਾਈ ਰੱਖਣ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਮਹੱਤਵਪੂਰਨ ਹਨ। ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਇਨ੍ਹਾਂ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਲ ਕਰਨਾ ਬਹੁਤ ਆਸਾਨ ਹੁੰਦਾ ਹੈ ਅਤੇ ਇਹ ਭੋਜਨ ਦਾ ਸੁਆਦ ਨੂੰ ਵਧਾਉਂਦਾ ਹੈ।
ਇਹ ਸਬਜ਼ੀਆਂ ਬਹੁਤ ਸਾਰੇ ਪਰੰਪਰਾਗਤ ਅਤੇ ਵੱਖ-ਵੱਖ ਤਰੀਕਿਆਂ ਨਾਲ ਪਕਾਈਆਂ ਜਾਂਦੀਆਂ ਹਨ ਜਿਵੇਂ ਕਿ ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ, ਮੇਥੀ ਦਾ ਪਰੌਂਠਾ, ਬਾਥੂ ਦਾ ਰਾਇਤਾ, ਅਤੇ ਹੋਰ ਬਹੁਤ ਸਾਰੇ ਪਕਵਾਨ। ਉਂਝ ਤਾਂ ਇਹ ਸਬਜ਼ੀਆਂ ਪੰਜਾਬੀ ਘਰਾਂ ਦਾ ਮੁੱਖ ਅਤੇ ਪਸੰਦੀਦਾ ਭੋਜਨ ਹਨ ਪਰ ਨਵੀਂ ਪੀੜ੍ਹੀ ਨੂੰ ਵੀ ਇਨ੍ਹਾਂ ਸਬਜ਼ੀਆਂ ਨੂੰ ਪਕਾਉਣਾ ਅਤੇ ਖਾਣਾ ਸਿੱਖਣਾ ਚਾਹੀਦਾ ਹੈ ਤਾਂ ਜੋ ਬਚਪਨ ਤੋਂ ਹੀ ਰੋਗ ਪ੍ਰਤੀਰੋਧਕ ਸ਼ਕਤੀ (Boost immune system naturally in Punjabi Language) ਨੂੰ ਵਧਾਇਆ ਜਾ ਸਕੇ।
-
ਰੂਟ ਜਾਂ ਜੜ੍ਹਾਂ ਵਾਲੀਆਂ ਸਬਜ਼ੀਆਂ- Root Vegetables To Boost Immune System
ਸਰਦੀਆਂ ਬਹੁਤ ਸਾਰੀਆਂ ਜੜ੍ਹਾਂ ਵਾਲੀਆਂ ਸਬਜ਼ੀਆਂ ਦਾ ਮੌਸਮ ਵੀ ਹੁੰਦਾ ਹੈ, ਇਸ ਲਈ ਇਹ ਮੌਸਮੀ ਜੜ੍ਹਾਂ ਵਾਲੀਆਂ ਸਬਜ਼ੀਆਂ ਆਸਾਨੀ ਨਾਲ ਉਪਲਬਧ ਹੁੰਦੀਆਂ ਹਨ। ਇਹ ਸਬਜ਼ੀਆਂ ਭਰਪੂਰ ਪੋਸ਼ਣ ਦਾ ਸਰੋਤ ਹਨ। ਗਾਜਰ, ਮੂਲੀ, ਚੁਕੰਦਰ, ਸ਼ਲਗਮ ਅਤੇ ਹੋਰ ਸਬਜ਼ੀਆਂ ਜ਼ਰੂਰੀ ਵਿਟਾਮਿਨਾਂ ਜਿਵੇਂ ਕਿ ਵਿਟਾਮਿਨ ਏ ਅਤੇ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ। ਇਮਿਊਨਿਟੀ ਵਧਾਉਣ ਤੋਂ ਇਲਾਵਾ, ਇਹ ਸਬਜ਼ੀਆਂ ਸਿਹਤਮੰਦ ਚਮੜੀ ਨੂੰ ਉਤਸ਼ਾਹਿਤ ਕਰਨ, ਖੂਨ ਦੇ ਗੇੜ ਨੂੰ ਬਿਹਤਰ ਬਣਾਉਣ ਅਤੇ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰਦੀਆਂ ਹਨ।
-
ਖੱਟੇ ਫਲ- Citrus Fruits For Immunity
ਹਾਲਾਂਕਿ ਇਮਿਊਨਿਟੀ ਵਧਾਉਣ ਲਈ ਸਾਰੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ, ਪਰ ਬਹੁਤ ਸਾਰੇ ਖੱਟੇ ਫਲ ਸਰਦੀਆਂ ਵਿੱਚ ਮੌਸਮੀ ਹੁੰਦੇ ਹਨ ਅਤੇ ਵਿਟਾਮਿਨ-ਸੀ ਨਾਲ ਭਰਪੂਰ ਹੁੰਦੇ ਹਨ ਜੋ ਇਮਿਊਨਿਟੀ ਬੂਸਟਰ ਦਾ ਕੰਮ ਕਰਦੇ ਹਨ। ਆਂਵਲਾ, ਸੰਤਰਾ, ਨਿੰਬੂ ਅਤੇ ਅੰਗੂਰ ਵਰਗੇ ਖੱਟੇ ਫਲਾਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਬਿਮਾਰੀਆਂ ਨਾਲ ਲੜਨ ਵਿੱਚ ਸਾਡੀ ਮਦਦ ਕਰਦੇ ਹਨ। ਖੱਟੇ ਫਲ ਸ਼ਰੀਰ ਨੂੰ ਤਾਜ਼ਗੀ ਦੇਣ ਵਾਲੇ, ਹਾਈਡ੍ਰੇਟਿੰਗ ਅਤੇ ਬਹੁਪੱਖੀ ਹੁੰਦੇ ਹਨ। ਇਸ ਲਈ ਇਮਿਊਨਿਟੀ ਵਧਾਉਣ ਲਈ, ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਤਾਜ਼ੇ ਸੰਤਰੇ ਦੇ ਜੂਸ ਜਾਂ ਅੱਧੇ ਨਿੰਬੂ ਰਸ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਕਰੋ।
-
ਸੁੱਕੇ ਮੇਵੇ ਅਤੇ ਬੀਜ- Dry Fruits And Seeds For Immunity Power
ਸਰਦੀਆਂ ਦੌਰਾਨ ਸ਼ਰੀਰ ਨੂੰ ਕਿਰਿਆਸ਼ੀਲ ਰਹਿਣ ਲਈ ਵਾਧੂ ਊਰਜਾ ਦੀ ਲੋੜ ਹੁੰਦੀ ਹੈ ਜਿਸ ਲਈ ਸੁੱਕੇ ਮੇਵੇ ਅਤੇ ਬੀਜ ਬਿਲਕੁਲ ਸਹੀ ਹਨ। ਸੁੱਕੇ ਮੇਵੇ ਜਿਵੇਂ ਕਿ ਬਦਾਮ ਤੇ ਅਖਰੋਟ, ਅਤੇ ਬੀਜ ਜਿਵੇਂ ਕਿ ਸੂਰਜਮੁਖੀ ਦੇ ਬੀਜ, ਫਲੈਕਸਸੀਡਜ਼, ਪੇਠੇ ਦੇ ਬੀਜ ਜ਼ਰੂਰੀ ਪੌਸ਼ਟਿਕ ਤੱਤਾਂ ਦੇ ਵਧੀਆ ਸਰੋਤ ਹਨ। ਇਹ ਸਿਹਤਮੰਦ ਫੈਟ, ਪ੍ਰੋਟੀਨ, ਅਤੇ ਜ਼ਰੂਰੀ ਖਣਿਜਾਂ ਜਿਵੇਂ ਜ਼ਿੰਕ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ ਜੋ ਇਮਿਊਨ ਸਿਸਟਮ (Immunity Boosting Foods For Winter In Punjabi) ਨੂੰ ਮਜ਼ਬੂਤ ਕਰਦੇ ਹਨ। ਇਸ ਲਈ ਚੰਗੀ ਸਿਹਤ ਲਈ ਸਿਰਫ਼ ਸਰਦੀਆਂ ‘ਚ ਹੀ ਨਹੀਂ, ਸਗੋਂ ਪੂਰੇ ਸਾਲ ਸਾਨੂੰ ਹਰ ਰੋਜ਼ ਸਵੇਰੇ-ਸਵੇਰੇ ਰਾਤ ਭਰ ਭਿਗੋਏ ਹੋਏ ਮੁੱਠੀ ਭਰ ਸੁੱਕੇ ਮੇਵੇ ਜਿਵੇਂ ਬਦਾਮ, ਅਖਰੋਟ ਅਤੇ ਅੰਜੀਰ ਜ਼ਰੂਰ ਖਾਣੇ ਚਾਹੀਦੇ ਹਨ।
-
ਦੇਸੀ ਘਿਓ – Desi Ghee Benefits In Winters
ਦੇਸੀ ਘਿਓ ਨੂੰ ਇੱਕ ਸੁਪਰਫੂਡ ਮੰਨਿਆ ਜਾਂਦਾ ਹੈ ਜੋ ਓਮੇਗਾ-3 ਅਤੇ ਓਮੇਗਾ-9 ਫੈਟੀ ਐਸਿਡ ਦੇ ਨਾਲ ਵਿਟਾਮਿਨ ਏ, ਕੇ, ਅਤੇ ਈ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ, ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ, ਅਤੇ ਸਰਦੀਆਂ ਵਿੱਚ ਸ਼ਰੀਰ ਨੂੰ ਗਰਮ ਰੱਖਦਾ ਹੈ। ਵੈਸੇ ਤਾਂ ਪੰਜਾਬ ‘ਚ ਹਰ ਕੋਈ ਦੇਸੀ ਘਿਓ ਖਾਣਾ ਪਸੰਦ ਕਰਦਾ ਹੈ ਪਰ ਖਾਸ ਕਰਕੇ ਸਰਦੀਆਂ ‘ਚ 1-2 ਚਮਚ ਦੇਸੀ ਘਿਓ ਜ਼ਰੂਰ ਖਾਣਾ ਚਾਹੀਦਾ ਹੈ। ਇਹ ਠੰਡੇ ਮੌਸਮ ਕਾਰਨ ਹੋਣ ਵਾਲੀ ਖੁਸ਼ਕੀ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ। ਤੁਸੀਂ ਖਾਣਾ ਖਾਣ ਤੋਂ ਪਹਿਲਾਂ ਸਵੇਰੇ ਇੱਕ ਚਮਚ ਘਿਓ ਖਾ ਸਕਦੇ ਹੋ ਜਾਂ ਵਾਧੂ ਪੋਸ਼ਣ ਅਤੇ ਸੁਆਦ ਲਈ ਇਸਨੂੰ ਆਪਣੇ ਪਕਾਏ ਹੋਏ ਭੋਜਨ ਵਿੱਚ ਸ਼ਾਮਲ ਕਰ ਸਕਦੇ ਹੋ।
-
ਗੁੜ- Gur To Boost Immunity In Winter
ਸਰਦੀਆਂ ਵਿੱਚ ਗੁੜ ਜਿੰਨਾ ਸਵਾਦ ਲੱਗਦਾ ਹੈ, ਓੰਨਾ ਹੀ ਇਹ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ। ਇਹ ਖੰਡ ਦੇ ਇੱਕ ਸਿਹਤਮੰਦ ਵਿਕਲਪ ਵਜੋਂ ਜਾਣਿਆ ਜਾਂਦਾ ਹੈ ਅਤੇ ਬਹੁਤ ਸਾਰੇ ਪਰੰਪਰਾਗਤ ਪਕਵਾਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਗੁੜ ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਅਤੇ ਖੂਨ ਦਾ ਸੰਚਾਰ ਚੰਗਾ ਰੱਖਦੇ ਹਨ। ਤੁਸੀਂ ਖਾਣੇ ਤੋਂ ਬਾਅਦ ਮਿੱਠੇ ਵਜੋਂ ਥੋੜ੍ਹਾ ਜਿਹਾ ਗੁੜ ਖਾ ਸਕਦੇ ਹੋ ਜਾਂ ਇਸ ਨੂੰ ਪਰੰਪਰਾਗਤ ਪਕਵਾਨਾਂ ਜਿਵੇਂ ਕਿ ਪੰਜੀਰੀ, ਤਿਲ ਗੁੜ ਦੇ ਲੱਡੂ, ਜਾਂ ਮੂੰਗਫਲੀ ਅਤੇ ਗੁੜ ਨਾਲ ਬਣੇ ਗੱਚਕ ਵਿੱਚ ਸ਼ਾਮਲ ਕਰ ਸਕਦੇ ਹੋ।
-
ਅਦਰਕ- Ginger To Boost Immune System
ਅਦਰਕ ਵਿੱਚ ਐਂਟੀ-ਇਨਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਸ਼ਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਇਸ ਦੀ ਕੁਦਰਤੀ ਤਾਸੀਰ ਗਰਮ ਹੁੰਦੀ ਹੈ ਜੋ ਸਰਦੀਆਂ ਵਿੱਚ ਸ਼ਰੀਰ ਨੂੰ ਆਰਾਮਦਾਇਕ ਅਤੇ ਊਰਜਾਵਾਨ ਰੱਖਦੀ ਹੈ। ਅਦਰਕ ਦਾ ਨਿਯਮਤ ਸੇਵਨ ਮੇਟਾਬੋਲਿਜ਼ਮ ਨੂੰ ਵਧਾਉਣ ਵਿਚ ਮਦਦ ਕਰਦਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਲਈ ਸਰਦੀਆਂ ਵਿੱਚ ਅਦਰਕ ਨੂੰ ਆਪਣੀ ਰੋਜ਼ਾਨਾ ਖੁਰਾਕ (Food To Increase Immunity Power In Punjabi Language) ਵਿੱਚ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ। ਇਸਦੇ ਸੁਆਦ ਅਤੇ ਸਿਹਤ ਲਾਭ ਲੈਣ ਲਈ ਤਾਜ਼ੇ ਅਦਰਕ ਨੂੰ ਚਾਹ, ਸੂਪ ਜਾਂ ਭੋਜਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਤਾਜ਼ੇ ਅਦਰਕ ਨੂੰ ਕੱਟ ਕੇ ਨਿੰਬੂ ਜਾਂ ਸਿਰਕੇ ਵਿਚ ਮਿਲਾ ਕੇ ਅਚਾਰ ਦੇ ਰੂਪ ਵਿੱਚ ਵੀ ਖਾਧਾ ਜਾ ਸਕਦਾ ਹੈ।
-
ਲਸਣ- Garlic To Boost Immune System
ਲਸਣ ਬਹੁਤ ਸਾਰੇ ਸਿਹਤ ਲਾਭਾਂ ਲਈ ਆਮ ਤੌਰ ‘ਤੇ ਘਰਾਂ ਵਿੱਚ ਵਰਤਿਆ ਜਾਂਦਾ ਹੈ, ਖਾਸ ਕਰਕੇ ਸਰਦੀਆਂ ਵਿੱਚ। ਇਹ ਇੱਕ ਕੁਦਰਤੀ ਇਮਿਊਨਿਟੀ ਬੂਸਟਰ ਹੈ ਅਤੇ ਇਸ ਵਿੱਚ ਬਹੁਤ ਸਾਰੇ ਐਂਟੀਬੈਕਟੀਰੀਅਲ, ਐਂਟੀਵਾਇਰਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਇਹ ਗੁਣ ਲਸਣ ਨੂੰ ਜ਼ੁਕਾਮ, ਖੰਘ, ਸਿਰ ਦਰਦ, ਵਾਇਰਲ ਬੁਖਾਰ ਅਤੇ ਹੋਰ ਬਿਮਾਰੀਆਂ (Food To Increase Immunity Against Cold And Cough In Punjabi) ਨਾਲ ਲੜਨ ਵਿਚ ਪ੍ਰਭਾਵਸ਼ਾਲੀ ਬਣਾਉਂਦੇ ਹਨ। ਇਸ ਤੋਂ ਇਲਾਵਾ, ਇਹ ਖੂਨ ਦੇ ਸੰਚਾਰ ਅਤੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ।
ਲਸਣ ਨੂੰ ਆਪਣੀ ਖੁਰਾਕ ਵਿੱਚ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਸਿਹਤ ਲਾਭਾਂ ਅਤੇ ਸੁਆਦ ਲਈ ਲਸਣ ਨੂੰ ਸੂਪ ਜਾਂ ਦਾਲਾਂ ਅਤੇ ਸਬਜ਼ੀਆਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸਰਦੀਆਂ ਵਿੱਚ ਰੋਜ਼ਾਨਾ ਲਸਣ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰਨ ਨਾਲ ਨਾ ਸਿਰਫ਼ ਸਵਾਦ ਵਧਦਾ ਹੈ ਬਲਕਿ ਆਮ ਬਿਮਾਰੀਆਂ ਨੂੰ ਦੂਰ ਰੱਖਣ ਵਿੱਚ ਵੀ ਮਦਦ ਮਿਲਦੀ ਹੈ।
-
ਹਲਦੀ- Turmeric For Immune Support
ਹਲਦੀ ਇੱਕ ਅਜਿਹਾ ਮਸਾਲਾ ਹੈ ਜੋ ਹਰ ਭਾਰਤੀ ਘਰ ਵਿੱਚ ਵਰਤਿਆ ਜਾਂਦਾ ਹੈ। ਇਹ ਭੋਜਨ ‘ਚ ਚੰਗਾ ਰੰਗ ਲਿਆਉਣ ਤੋਂ ਇਲਾਵਾ ਕਈ ਸਿਹਤ ਲਾਭ ਵੀ ਪ੍ਰਦਾਨ ਕਰਦਾ ਹੈ। ਹਲਦੀ ਐਂਟੀ-ਇੰਫਲੇਮੇਟਰੀ, ਐਂਟੀਮਾਈਕ੍ਰੋਬਾਇਲ ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਇਸਨੂੰ ਇੱਕ ਕੁਦਰਤੀ ਇਮਿਊਨਿਟੀ ਬੂਸਟਰ ਬਣਾਉਂਦੀ ਹੈ। ਇਹ ਸਾਰੇ ਗੁਣ ਹਲਦੀ ਨੂੰ ਵਾਇਰਲ ਇਨਫੈਕਸ਼ਨਾਂ ਨਾਲ ਲੜਨ, ਸੋਜ ਨੂੰ ਘੱਟ ਕਰਨ ਅਤੇ ਸਰਦੀਆਂ ਵਿੱਚ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਪ੍ਰਭਾਵਸ਼ਾਲੀ ਬਣਾਉਂਦੇ ਹਨ।
ਖਾਣਾ ਪਕਾਉਂਦੇ ਸਮੇਂ ਹਲਦੀ ਨੂੰ ਭੋਜਨ ਵਿਚ ਸ਼ਾਮਲ ਕਰਨ ਤੋਂ ਇਲਾਵਾ, ਇਸ ਦਾ ਸੇਵਨ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਹੋਰ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਗਰਮ ਦੁੱਧ ਵਿੱਚ ਇੱਕ ਚੁਟਕੀ ਹਲਦੀ ਮਿਲਾ ਕੇ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਮਿਊਨ ਬੂਸਟ ਲਈ ਇਸ ਨੂੰ ਡੀਟੌਕਸ ਡਰਿੰਕਸ ਵਿੱਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਸਰਦੀਆਂ ਵਿੱਚ ਕੱਚੀ ਹਲਦੀ ਵੀ ਉਪਲਬਧ ਹੁੰਦੀ ਹੈ ਜਿਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
-
ਸ਼ਹਿਦ – Honey To Boost Immune System
ਸ਼ਹਿਦ ਇੱਕ ਕੁਦਰਤੀ ਇਮਿਊਨਿਟੀ ਬੂਸਟਰ ਹੈ ਜੋ ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।ਸ਼ਹਿਦ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸ਼ਰੀਰ ਨੂੰ ਜ਼ੁਕਾਮ, ਖਾਂਸੀ ਅਤੇ ਹੋਰ ਮੌਸਮੀ ਬੀਮਾਰੀਆਂ ਤੋਂ ਬਚਾਉਂਦਾ ਹੈ। ਸ਼ਹਿਦ ਨੂੰ ਸਵੇਰੇ ਕੋਸੇ ਪਾਣੀ ਵਿੱਚ ਮਿਲਾ ਕੇ ਜਾਂ ਮਿਠੀਆਂ ਚੀਜ਼ਾਂ ਵਿੱਚ ਖੰਡ ਦੇ ਵਿਕਲਪ ਵਜੋਂ ਵਰਤਿਆ ਜਾਂ ਸਕਦਾ ਹੈ। ਠੰਡੇ ਮਹੀਨਿਆਂ ਦੌਰਾਨ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਜਾਂ ਗਲੇ ਦੀ ਖਰਾਸ਼ ਅਤੇ ਖਾਂਸੀ ਨੂੰ ਠੀਕ ਕਰਨ ਲਈ ਅਦਰਕ ਦੇ ਰਸ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਪੀਤਾ ਜਾ ਸਕਦਾ ਹੈ।
ਸ਼ਹਿਦ ਦਾ ਸੇਵਨ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਸ਼ਹਿਦ ਸ਼ੁੱਧ ਹੈ। ਸ਼ੁੱਧ ਸ਼ਹਿਦ ਆਪਣੇ ਕੁਦਰਤੀ ਪੌਸ਼ਟਿਕ ਤੱਤ ਅਤੇ ਐਂਟੀਆਕਸੀਡੈਂਟਸ ਨੂੰ ਬਰਕਰਾਰ ਰੱਖਦਾ ਹੈ, ਜੋ ਪ੍ਰਤੀਰੋਧਕ ਸ਼ਕਤੀ ਅਤੇ ਸਮੁੱਚੀ ਸਿਹਤ ਨੂੰ ਵਧਾਉਣ ਲਈ ਜ਼ਰੂਰੀ ਹਨ।
ਸਿੱਟਾ- Conclusion
ਸਰਦੀਆਂ ਦਾ ਮੌਸਮ ਕੁਦਰਤੀ ਅਤੇ ਪੌਸ਼ਟਿਕ ਭੋਜਨਾਂ ਨਾਲ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਤੇ ਧਿਆਨ ਦੇਣ ਦਾ ਸਹੀ ਸਮਾਂ ਹੈ। ਹਰੀਆਂ ਪੱਤੇਦਾਰ ਸਬਜ਼ੀਆਂ, ਖੱਟੇ ਅਤੇ ਸਾਰੇ ਮੌਸਮੀ ਫਲ, ਸੁੱਕੇ ਮੇਵੇ, ਦੇਸੀ ਘਿਓ, ਅਤੇ ਹੋਰ ਸੁਪਰ ਫੂਡ ਜਿਵੇਂ ਹਲਦੀ, ਅਦਰਕ, ਲਸਣ, ਸ਼ਹਿਦ ਅਤੇ ਗੁੜ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਤੁਸੀਂ ਆਪਣੀ ਇਮਿਊਨਿਟੀ (10 Best Immune-Boosting Foods In Punjabi Language) ਵਧਾ ਸਕਦੇ ਹੋ ਅਤੇ ਸਰਦੀਆਂ ਦੀਆਂ ਆਮ ਬਿਮਾਰੀਆਂ ਤੋਂ ਸੁਰੱਖਿਅਤ ਅਤੇ ਸਿਹਤਮੰਦ ਰਹਿ ਸਕਦੇ ਹੋ।
Read More
Tips for Weight Loss in Punjabi
What is Metabolism in Punjabi