Culture

Ek Onkar or Ik Onkar in Sikhism in Punjabi language – ਪੰਜਾਬੀ ਭਾਸ਼ਾ ਵਿੱਚ ਸਿੱਖ ਧਰਮ ਇੱਕ ਓਂਕਾਰ (ੴ)

ਪੰਜਾਬੀ ਭਾਸ਼ਾ ਵਿੱਚ ਇੱਕ ਓਂਕਾਰ ਦੀ ਜਾਣਪਛਾਣIntroduction to Ek Onkar or Ik Onkar in Punjabi language

ਸਿੱਖ ਧਰਮ ਵਿੱਚ ‘ਇਕ ਓਂਕਾਰ’ ਜਾਂ ‘ਏਕ ਓਂਕਾਰ (Ik Onkar in Sikhism ) ਬਹੁਤ ਹੀ ਪਵਿੱਤਰ ਮੰਤਰ ਹੈ। ਇੱਕ ਓਂਕਾਰ ਨਾਲ ਹੀ ਮੂਲ ਮੰਤਰ ਜਾਂ ਜਪ ਜੀ ਸਾਹਿਬ ਦੇ ਪਾਠ ਦਾ ਪ੍ਰਾਰੰਭ ਹੁੰਦਾ ਹੈ। ਇਸ ਨੂੰ ਸਿੱਖ ਧਰਮ ਦੇ ਪਹਿਲੇ ਗੁਰੂ, ਸ਼੍ਰੀ ਗੁਰੂ ਨਾਨਕ ਦੇਵ ਜੀ ਦਵਾਰਾ ਦਿੱਤਾ ਗਿਆ ਪਹਿਲਾ ਉਪਦੇਸ਼ ਕਿਹਾ ਜਾਂਦਾ ਹੈ, “ਸਭ ਕੁਝ ਇੱਕ ਹੈ ਅਤੇ ਉਸ ਸਿਰਜਣਹਾਰ ਨੇ ਸਭ ਨੂੰ ਬਣਾਇਆ ਹੈ”। ਦੀ ਮਹੱਤਤਾ ਸਿੱਖ ਧਰਮ ਦੇ ਮੂਲ ਸਿਧਾਂਤਾਂ ਵਿੱਚ ਡੂੰਘਾਈ ਨਾਲ ਜੁੜੀ ਹੋਈ ਹੈ। ਇਸ ਲੇਖ ਵਿੱਚ, ਅਸੀਂ ਇੱਕ ਓਂਕਾਰ ਦੇ ਪਵਿੱਤਰ ਚਿੰਨ੍ਹ ਦੇ ਅਰਥ, ਅਧਿਆਤਮਿਕ ਮਹੱਤਤਾ, ਅਤੇ ਹੋਰ ਪਹਿਲੂਆਂ ਬਾਰੇ ਜਾਣਾਂਗੇ।

ਪੰਜਾਬੀ ਭਾਸ਼ਾ ਵਿੱਚ ਇੱਕ ਓਂਕਾਰ ਦਾ ਅਰਥThe Meaning of Ek Onkar or Ik Onkar in Punjabi language

ਇੱਕ ਓਂਕਾਰ ਜਾਂ ਇੱਕ ਓਅੰਕਾਰ ਸਿੱਖ ਧਰਮ ਦੇ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਮੰਤਰ ਦੇ ਪਹਿਲੇ ਸ਼ਬਦ ਹਨ । ਇੱਕ ਓਂਕਾਰ () ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਵਾਰਾ ਦਿੱਤਾ ਗਿਆ ਪਹਿਲਾ ਉਪਦੇਸ਼ ਵੀ ਕਿਹਾ ਜਾਂਦਾ ਹੈ। ਸ਼ਾਬਦਿਕ ਤੌਰ ‘ਤੇ ‘ਇਕ ਓਂਕਾਰ’ ਵਿਚ “੧” ਗੁਰਮੁਖੀ ਦੇ “ਇੱਕ” ਨੂੰ ਦਰਸਾਉਂਦਾ ਹੈ ਅਤੇ “ਓਂਕਾਰ” ਦਾ ਅਰਥ ਹੈ “ਸਿਰਜਣਹਾਰ ਜਾਂ ਅਕਾਲ ਪੁਰਖ”, ਸੋ ਇੱਕ ਓਂਕਾਰ ਦਾ ਅਰਥ ਹੈ “ਇੱਕ ਸਿਰਜਣਹਾਰ, ਜਿਸਨੇ ਸਭ ਕੁਝ ਬਣਾਇਆ ਹੈ”।

ਇੱਕ ਓਂਕਾਰ ਦਾ ਕਈ ਸਰਲ ਜਾਂ ਵਿਸਤ੍ਰਿਤ ਰੂਪਾਂ ਵਿੱਚ ਵਰਣਨ ਅਤੇ ਵਿਆਖਿਆ ਕੀਤੀ ਗਈ ਹੈ। ਹਾਲਾਂਕਿ, ਇੱਕ ਓਂਕਾਰ ਦਾ ਅਰਥ ਸਿਰਫ਼ ‘ਇੱਕ ਸਿਰਜਣਹਾਰ ਜਾਂ ਰੱਬ’ ਨਾਲੋਂ ਬਹੁਤ ਡੂੰਘਾ ਹੈ। ਅਸਲ ਵਿੱਚ, ਇੱਕ ਓਂਕਾਰ ਦਾ ਅਰਥ ਹੈ ਕਿ ਇਸ ਸ੍ਰਿਸ਼ਟੀ ਵਿੱਚ ਹਰ ਚੀਜ਼ ਉਸ ਪ੍ਰਮਾਤਮਾ ਦਾ ਇੱਕ ਹਿੱਸਾ ਹੈ, ਸਿਰਜਣਹਾਰ ਅਤੇ ਸ੍ਰਿਸ਼ਟੀ (ਰਚੈਤਾ ਅਤੇ ਰਚਨਾ) ਇੱਕ ਹਨ ਅਤੇ ਵੱਖਰੇ ਨਹੀਂ ਹਨ। ਸਭ ਕੁਝ ਪਰਮਾਤਮਾ ਹੈ, ਅਤੇ ਪਰਮਾਤਮਾ ਤੋਂ ਬਿਨਾਂ ਕੁਝ ਵੀ ਨਹੀਂ ਹੈ। ਇਸ ਨੂੰ ਸਪਸ਼ਟ ਰੂਪ ਵਿਚ ਸਮਝਣ ਲਈ ਤੁਹਾਨੂੰ ਨਾਮ ਸਿਮਰਨ ਕਰਨ ਦੀ ਲੋੜ ਹੈ।

ਪੰਜਾਬੀ ਭਾਸ਼ਾ ਵਿੱਚ ਮੂਲ ਮੰਤਰ ਦਾ ਅਰਥ– Meaning of Mool Mantar in Punjabi language

ਜਪੁਜੀ ਸਾਹਿਬ ਦੇ ਅਰੰਭ ਵਿੱਚ ਮੂਲ ਮੰਤਰ ਹੈ, ਜੋ ਗੁਰਮੁਖੀ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਬਾਰਾਂ ਸ਼ਬਦਾਂ ਵਿੱਚ ਸੰਖੇਪ ਕਰਦੇ ਹਨ-

ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ।। ਨਾਨਕ ਹੋਸੀ ਭੀ ਸਚੁ।।

  • – ਪ੍ਰਮਾਤਮਾ ਕੇਵਲ ਇੱਕ ਹੈ
  • ਸਤਿ ਨਾਮੁ – ਉਸਦਾ ਨਾਮ ਸੱਚਾ ਹੈ,
  • ਕਰਤਾ ਪੁਰਖੁ – ਉਹ ਸਿਰਜਣਹਾਰ ਹੈ,
  • ਨਿਰਭਉ– ਉਸਨੂੰ ਕੋਈ ਡਰ ਨਹੀਂ,
  • ਨਿਰਵੈਰੁ – ਉਸਨੂੰ ਕੋਈ ਵੈਰ ਨਹੀਂ,
  • ਅਕਾਲ ਮੂਰਤਿ– ਉਹ ਸਰਬ ਵਿਆਪਕ ਹੈ,
  • ਅਜੂਨੀ ਸੈਭੰ–  ਜਨਮ-ਮਰਨ ਤੋਂ ਪਰੇ ਅਤੇ ਆਤਮ-ਪ੍ਰਕਾਸ਼ਵਾਨ ਹੈ,
  • ਗੁਰ ਪ੍ਰਸਾਦਿ– ਗੁਰੂ ਦੀ ਦਇਆ ਦੁਆਰਾ ਪ੍ਰਾਪਤ ਅਨੁਭਵ ਹੁੰਦਾ ਹੈ,
  • ਜਪੁ – ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰੋ,
  • ਆਦਿ ਸਚੁ – ਉਹ ਸ਼ੁਰੂ ਤੋਂ ਹੀ ਸੱਚਾ ਹੈ
  • ਜੁਗਾਦਿ ਸਚੁ – ਉਹ ਯੁਗਾਂ (ਸਦੀਆਂ) ਤੋਂ ਸੱਚਾ ਹੈ
  • ਹੈ ਭੀ ਸਚੁ – ਉਹ ਅਜੇ ਵੀ ਸੱਚਾ ਹੈ
  • ਨਾਨਕ ਹੋਸੀ ਭੀ ਸਚੁ – ਗੁਰੂ ਨਾਨਕ ਕਹਿੰਦੇ ਹਨ ਕਿ ਉਹ ਸਦਾ ਲਈ ਸੱਚਾ ਰਹੇਗਾ

ਪੰਜਾਬੀ ਭਾਸ਼ਾ ਵਿੱਚ ਇੱਕ ਓਂਕਾਰ ਦੀ ਅਧਿਆਤਮਿਕ ਮਹੱਤਤਾSpiritual Significance of Ik Onkar in Sikhism in Punjabi language

ਸਿੱਖ ਧਰਮ ਵਿੱਚ ਇੱਕ ਓਂਕਾਰ ਦਾ ਡੂੰਘਾ ਅਧਿਆਤਮਿਕ ਮਹੱਤਵ ਹੈ। ਗੁਰੂ ਕੇ ਸਿੱਖ ‘ਇੱਕ ਓਂਕਾਰ’ ਦੇ ਵਿਚਾਰ ਨੂੰ ਦ੍ਰਿੜਤਾ ਨਾਲ ਮੰਨਦੇ ਹਨ ਕਿ ਕੇਵਲ ਇੱਕ ਪਰਮਾਤਮਾ ਹੀ ਹੈ ਜੋ ਸ੍ਰਿਸ਼ਟੀ ਦਾ ਸਿਰਜਣਹਾਰ ਅਤੇ ਪਾਲਣਹਾਰ ਹੈ। ਇਹ ਇੱਕ ਸਰਵਉੱਚ ਚੇਤਨਾ ਅਤੇ ਸਾਰੀ ਸ੍ਰਿਸ਼ਟੀ ਦੇ ਆਪਸ ਵਿੱਚ ਜੁੜੇ ਹੋਣ ਦੀ ਨਿਰੰਤਰ ਯਾਦ ਦਿਵਾਉਣ ਦਾ ਕੰਮ ਕਰਦਾ ਹੈ।

ਇਸਦਾ ਅਰਥ ਇਹ ਵੀ ਹੈ ਕਿ ਪਰਮ ਸਿਰਜਣਹਾਰ ਇਸ ਸਾਰੀ ਸ੍ਰਿਸ਼ਟੀ ਦੇ ਅੰਦਰ ਹਰ ਥਾਂ ਅਤੇ ਹਰ ਚੀਜ਼ ਵਿੱਚ ਵੱਸਦਾ ਹੈ। ਸਾਰੇ ਮਨੁੱਖ, ਜਾਨਵਰ, ਪੰਛੀ, ਪੌਦੇ, ਕੀੜੇ, ਧਰਤੀ, ਪਾਣੀ ਸਭ ਉਸ ਪਰਮ ਸ਼ਕਤੀ ਦੁਆਰਾ ਬਣਾਏ ਗਏ ਹਨ ਜਿਸ ਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ।

‘ਏਕ ਓਂਕਾਰ’ ਨਾਲ ਸ਼ੁਰੂ ਹੋਣ ਵਾਲੇ ਜਪੁਜੀ ਸਾਹਿਬ ਦਾ ਪਾਠ ਮਨੁੱਖ ਦੇ ਮਨ ਨੂੰ ਪ੍ਰਭੂ ਪ੍ਰਤੀ ਅਥਾਹ ਸ਼ੁਕਰਗੁਜ਼ਾਰੀ, ਸ਼ਾਂਤੀ, ਅਤੇ ਅਨੰਦ ਨਾਲ ਭਰ ਦਿੰਦਾ ਹੈ। ਪਰਮਾਤਮਾ ਇੱਕ ਹੈ, ਇਸ ਲਈ ਕਿਸੇ ਵੀ ਧਰਮ ਦਾ ਵਿਅਕਤੀ ‘ਮੂਲ ਮੰਤਰ’ ਜਾਂ ਜਪੁਜੀ ਸਾਹਿਬ ਦਾ ਪਾਠ ਪੜ੍ਹ ਕੇ ਜਾਂ ਸੁਣ ਕੇ ਉਸ ਅਕਾਲ ਪੁਰਖ ਦਾ ਸਿਮਰਨ ਕਰ ਸਕਦਾ ਹੈ।

ਮੂਲ ਮੰਤਰ ਵਿੱਚ ਕਿਹਾ ਗਿਆ ਹੈ: “ਨਿਰਭਉ, ਨਿਰਵੈਰ” ਜਿਸਦਾ ਅਰਥ ਹੈ ਕਿ ਪ੍ਰਮਾਤਮਾ ਡਰ ਅਤੇ ਦੁਸ਼ਮਣੀ ਤੋਂ ਰਹਿਤ ਹੈ, ਜਿਸਦਾ ਡੂੰਘਾ ਅਰਥ ਇਹ ਵੀ ਹੈ ਕਿ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਦਾ ਅੰਸ਼ ਹੈ, ਇਸ ਲਈ ਪ੍ਰਮਾਤਮਾ ਨੂੰ ਨਾ ਕਿਸੇ ਦਾ ਡਰ ਹੈ, ਤੇ ਨਾ ਕਿਸੇ ਤੋਂ ਵੈਰ ਕਿਉਂਕਿ ਆਪਣੇ ਆਪ ਤੋਂ ਡਰਨ ਜਾਂ ਨਫ਼ਰਤ ਕਰਨ ਦੀ ਕੋਈ ਲੋੜ ਨਹੀਂ ਹੈ। ਅਸੀਂ ਸਾਰੇ ਇੱਕ ਹਾਂ, ਇਸ ਲਈ ਸਾਨੂੰ ਦੂਜਿਆਂ ਲਈ ਵੀ ਡਰ ਜਾਂ ਨਫ਼ਰਤ ਨਹੀਂ ਹੋਣੀ ਚਾਹੀਦੀ।

ਪੰਜਾਬੀ ਭਾਸ਼ਾ ਵਿੱਚ ਸਿੱਖ ਅਭਿਆਸਾਂ ਅਤੇ ਰੀਤੀ ਰਿਵਾਜਾਂ ਵਿੱਚ ਇੱਕ ਓਂਕਾਰ Ik Onkar in Sikh Practices and Rituals in Punjabi language

ਇੱਕ ਓਂਕਾਰ ਸਾਰੇ ਗੁਰਦੁਆਰਿਆਂ ਵਿੱਚ ਪ੍ਰਮੁੱਖਤਾ ਨਾਲ ਅਤੇ ਬਹੁਤ ਸਤਿਕਾਰ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਜਿਸਨੂੰ ਅਕਸਰ ਪ੍ਰਵੇਸ਼ ਦੁਆਰ ਜਾਂ ਕੇਂਦਰੀ ਹਾਲ ਵਿੱਚ ਸਜਾਇਆ ਜਾਂਦਾ ਹੈ, ਜੋ ਅਕਾਲ ਪੁਰਖ ਦੀ ਮੌਜੂਦਗੀ ਦਾ ਪ੍ਰਤੀਕ ਹੈ। ਸਿੱਖ ਮੂਲ ਮੰਤਰ ਦੇ ਪ੍ਰਾਰੰਭਿਕ ਹਿੱਸੇ ਵਜੋਂ ਇੱਕ ਓਂਕਾਰ ਦਾ ਜਪ ਕਰਦੇ ਹਨ। ਇਸ ਪਵਿੱਤਰ ਮੰਤਰ ਦਾ ਜਾਪ ‘ਇਕ ਸਰਵ-ਵਿਆਪਕ ਸਿਰਜਣਹਾਰ’ ਵਿਚ ਵਿਸ਼ਵਾਸ ਨੂੰ ਮਜ਼ਬੂਤ ​​ਕਰਦਾ ਹੈ ਅਤੇ ਮਨ ਨੂੰ ਅਧਿਆਤਮਿਕ ਮਾਰਗ ‘ਤੇ ਕੇਂਦਰਿਤ ਕਰਨ ਵਿਚ ਮਦਦ ਕਰਦਾ ਹੈ।

ਧਾਰਮਿਕ ਸਥਾਨਾਂ ਵਿੱਚ ਇਸਦੀ ਮੌਜੂਦਗੀ ਤੋਂ ਇਲਾਵਾ, “ਏਕ ਓਂਕਾਰ” ਚਿੰਨ੍ਹ ਦੀ ਵਰਤੋਂ ਖੰਡਾ ਸਾਹਿਬ (Khanda Sahib in Sikhism), ਘਰਾਂ, ਗਹਿਣਿਆਂ ਅਤੇ ਹੋਰ ਸਥਾਨਾਂ ਵਿੱਚ ਵੀ ਸਾਰੀ ਸ੍ਰਿਸ਼ਟੀ ਦੇ ਸਰੋਤ ਅਤੇ ਤੱਤ ਦੇ ਪ੍ਰਤੀਕ ਵਜੋਂ ਕੀਤੀ ਜਾਂਦੀ ਹੈ।

ਪੰਜਾਬੀ ਭਾਸ਼ਾ ਵਿੱਚ ਇੱਕ ਓਂਕਾਰ ਪਛਾਣ ਦੇ ਪ੍ਰਤੀਕ ਵਜੋਂIk Onkar as a Symbol of Identity in Punjabi language

ਸਿੱਖ ਪਛਾਣ ਵਿੱਚ ਇੱਕ ਓਂਕਾਰ ਦੀ ਬਹੁਤ ਮਹੱਤਤਾ ਹੈ। ਇਹ ਨਾ ਸਿਰਫ਼ ਇੱਕ ਪਵਿੱਤਰ ਪ੍ਰਤੀਕ ਹੈ, ਪਰ ਬਹੁਤ ਸਾਰੇ ਸਿੱਖੀ  ਨਾਵਾਂ ਵਿੱਚ ਅਗੇਤਰ ਜਾਂ ਪਿਛੇਤਰ ਵਜੋਂ “ਓਂਕਾਰ” ਸ਼ਬਦ ਜੋੜਿਆ ਜਾਂਦਾ ਹੈ, ਜੋ ਵਿਅਕਤੀ ਦੀ ਪਛਾਣ ਅਤੇ ਪਰਮਾਤਮਾ ਨਾਲ ਉਹਨਾਂ ਦੇ ਡੂੰਘੇ ਸਬੰਧ ਨੂੰ ਦਰਸਾਉਂਦਾ ਹੈ।

ਅੰਤਮ ਸ਼ਬਦ– Final Words

ਸਿੱਖ ਧਰਮ ਵਿੱਚ, “ਇੱਕ ਸਿਰਜਣਹਾਰ” ਦੇ ਪ੍ਰਤੀਕ ਵਜੋਂ ਇੱਕ ਓਂਕਾਰ ਦਾ ਡੂੰਘਾ ਅਧਿਆਤਮਿਕ ਮਹੱਤਵ ਹੈ। ਇਹ “ਇੱਕ ਪਰਮਾਤਮਾ” ਵਿੱਚ ਵਿਸ਼ਵਾਸ ਅਤੇ ਸਾਰੀ ਸ੍ਰਿਸ਼ਟੀ ਦੀ ਸਮਾਵੇਸ਼ਤਾ ਨੂੰ ਦਰਸਾਉਂਦਾ ਹੈ। ਇੱਕ ਓਂਕਾਰ ਦਰਸਾਉਂਦਾ ਹੈ ਕਿ ਕੇਵਲ ਇੱਕ ਹੀ ਪ੍ਰਮਾਤਮਾ ਹੈ ਜਿਸਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ ਅਤੇ ਇਸ ਰਚਨਾ ਦਾ ਹਿੱਸਾ ਹੈ, ਉਹ ਸੱਚ ਹੈ, ਉਹ ਡਰ, ਦੁਸ਼ਮਣੀ ਅਤੇ ਨਫ਼ਰਤ ਤੋਂ ਮੁਕਤ ਹੈ, ਅਤੇ ਸਵੈ-ਮੌਜੂਦ ਅਤੇ ਸਰਬ-ਵਿਆਪਕ ਹੈ।

ਗੁਰੂ ਨਾਨਕ ਦੇਵ ਜੀ ਨੇ ਹੁਕਮ ਦਿੱਤਾ ਹੈ ਕਿ ਨਾਮ ਦਾ ਸਿਮਰਨ ਕਰਨ ਦੁਆਰਾ ਤੁਸੀਂ ਪਰਮਾਤਮਾ ਦੇ ਇਸ ਅਨਾਦਿ ਸਰੂਪ ਨੂੰ ਸਮਝ ਸਕਦੇ ਹੋ ਅਤੇ ਸਾਰੀ ਸ੍ਰਿਸ਼ਟੀ ਦੇ ਅੰਦਰ ਬ੍ਰਹਮਤਾ ਨੂੰ ਪਛਾਣ ਸਕਦੇ ਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

(ਲੇਖ ਵਿਚ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ। ਤੁਸੀਂ ਆਪਣੇ ਕੀਮਤੀ ਸੁਝਾਵਾਂ ਲਈ ਹੇਠਾਂ ਟਿੱਪਣੀ ਕਰ ਸਕਦੇ ਹੋ।)

ਪੰਜਾਬੀ ਭਾਸ਼ਾ ਵਿੱਚ ਇੱਕ ਓਂਕਾਰ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ – FAQs about Ik Onkar in Sikhism in Punjabi Language

Q1- ਸਿੱਖ ਧਰਮ ਵਿਚ ਇੱਕ ਓਂਕਾਰ ਦਾ ਕੀ ਅਰਥ ਹੈ?

What is the meaning of Ik Onkar in Sikhism?

ਇੱਕ ਓਂਕਾਰ ਦਾ ਅਰਥ ਹੈ “ਇੱਕ ਸਿਰਜਣਹਾਰ” ਜਾਂ “ਇੱਕ ਪ੍ਰਮਾਤਮਾ” ਹੈ। ਇਹ ਇੱਕ ਪਰਮ ਹਕੀਕਤ ਵਿੱਚ ਵਿਸ਼ਵਾਸ ਅਤੇ ਸਾਰੀ ਸ੍ਰਿਸ਼ਟੀ ਦੀ ਏਕਤਾ ਨੂੰ ਦਰਸਾਉਂਦਾ ਹੈ।

Q2- ਸਿੱਖ ਫਲਸਫੇ ਵਿਚ  ਇੱਕ ਓਂਕਾਰ () ਮਹੱਤਵਪੂਰਨ ਕਿਉਂ ਹੈ?

Why is Ik Onkar significant in Sikh philosophy?

ਸਿੱਖ ਫ਼ਲਸਫ਼ੇ ਵਿਚ ਇੱਕ ਓਂਕਾਰ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਹ ਧਰਮ ਦੇ ਮੂਲ ਸਿਧਾਂਤਾਂ ਨੂੰ ਦਰਸਾਉਂਦਾ ਹੈ। ਸਿੱਖ ਧਰਮ ਦ੍ਰਿੜਤਾ ਨਾਲ “ਇੱਕ ਪਾਰਬ੍ਰਹਮ” ਵਿੱਚ ਵਿਸ਼ਵਾਸ ਰੱਖਦਾ ਹੈ, ਜੋ ਸਿੱਖਾਂ ਨੂੰ ਪਰਮਾਤਮਾ ਦੇ ਇਕਵਚਨ, ਨਿਰਾਕਾਰ ਸਰੂਪ ਅਤੇ ਸਾਰੇ ਜੀਵਾਂ ਦੇ ਆਪਸ ਵਿੱਚ ਜੁੜੇ ਹੋਣ ਦੀ ਯਾਦ ਦਿਵਾਉਂਦਾ ਹੈ।

Q3- ਸਿੱਖੀ ਰੀਤੀਰਿਵਾਜਾਂ ਵਿੱਚ ਇੱਕ ਓਂਕਾਰ ਨੂੰ ਕਿਵੇਂ ਸ਼ਾਮਲ ਕੀਤਾ ਜਾਂਦਾ ਹੈ?

How is Ik Omkar included in Sikh rituals?

ਇੱਕ ਓਂਕਾਰ ਗੁਰਦੁਆਰਿਆਂ, ਸਿੱਖ ਧਰਮ ਅਸਥਾਨਾਂ ਵਿਚ ਪ੍ਰਮਾਤਮਾ ਦੀ ਮੌਜੂਦਗੀ ਦੇ ਪ੍ਰਤੀਕ ਵਜੋਂ ਪ੍ਰਦਰਸ਼ਿਤ ਹੁੰਦਾ ਹੈ। ਇੱਕ ਓਂਕਾਰ ਨੂੰ ਮੂਲ ਮੰਤਰ, ਅਤੇ ਅਰਦਾਸ ਦੇ ਅਹਿਮ ਹਿੱਸੇ ਵਜੋਂ ਉਚਾਰਿਆ ਜਾਂਦਾ ਹੈ। ਇਸ ਤੋਂ ਇਲਾਵਾ, ਇੱਕ ਓਂਕਾਰ ਨੂੰ ਖੰਡੇ ਦੇ ਚਿੰਨ੍ਹ ਦੇ ਡਿਜ਼ਾਈਨ ਵਿਚ ਸ਼ਾਮਲ ਕੀਤਾ ਜਾਂਦਾ ਹੈ।

Q4- ਇੱਕ ਓਂਕਾਰ ਸਤਿਨਾਮ ਦੀ ਅਧਿਆਤਮਿਕ ਮਹੱਤਤਾ ਕੀ ਹੈ?

What is the spiritual significance of Ik Onkar Satnam?

ਇੱਕ ਓਂਕਾਰ ਦੀ ਅਧਿਆਤਮਿਕ ਮਹੱਤਤਾ ਸਾਰੀ ਸ੍ਰਿਸ਼ਟੀ ਅਤੇ ਸਿਰਜਣਹਾਰ ਦੀ ਏਕਤਾ ਦੇ ਪ੍ਰਗਟਾਵੇ ਨੂੰ ਦਰਸਾਉਂਦੀ ਹੈ। ਜਿਵੇਂ ਸਮੁੰਦਰ ਇੱਕ-ਇੱਕ ਬੂੰਦ ਤੋਂ ਬਣਿਆ ਹੈ, ਅਤੇ ਅਵਿਭਾਜਿਤ ਹੈ, ਉਸੇ ਤਰ੍ਹਾਂ ਅਸੀਂ ਸਾਰੇ ਇਸ ਸਾਰੇ ਬ੍ਰਹਿਮੰਡ ਨੂੰ ਬਣਾਉਂਦੇ ਹਾਂ ਅਤੇ ਇਸਦਾ ਇੱਕ ਹਿੱਸਾ ਹਾਂ।

Q5- ਏਕ ਓਂਕਾਰ ਦੀ ਰਚਨਾ ਕਿਸਨੇ ਕੀਤੀ?

Who created Ek Onkar or Ik Onkar?

ਪਹਿਲੇ ਸਿੱਖ ਗੁਰੂ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਏਕ ਓਂਕਾਰ ਦੇ ਸੰਦੇਸ਼ ਦੀ ਰਚਨਾ ਅਤੇ ਪ੍ਰਸਾਰ ਕੀਤਾ, ਜਿਸਦਾ ਅਰਥ ਹੈ, ਕੇਵਲ ਇੱਕ ਸਿਰਜਣਹਾਰ ਹੈ ਅਤੇ ਅਸੀਂ ਸਾਰੇ ਉਸ ਦੀ ਰਚਨਾ ਅਤੇ ਉਸ ਸਿਰਜਣਹਾਰ ਦਾ ਹਿੱਸਾ ਹਾਂ।

Q6- ਇੱਕ ਓਂਕਾਰ ਦਾ ਪ੍ਰਤੀਕ ਕੀ ਹੈ?

What is the symbol of Ik Onkar?

ਇੱਕ ਓਂਕਾਰ ਦਾ ਪ੍ਰਤੀਕ ਹੈ, ਜੋ “ਸਾਰੀ ਸ੍ਰਿਸ਼ਟੀ ਦੇ ਇੱਕ ਸਿਰਜਣਹਾਰ” ਨੂੰ ਦਰਸਾਉਂਦਾ ਹੈ।

Read More

What is Chardi kala in Sikhism in Punjabi Language?
Naam Simran in Sikhism in Punjabi language
Khanda in Sikhism in Punjabi Language

Leave a Reply

Your email address will not be published. Required fields are marked *

Back to top button