Biography

Biography of Shri Guru Tegh Bahadur Ji in Punjabi Language–ਪੰਜਾਬੀ ਭਾਸ਼ਾ ਵਿੱਚ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਜੀਵਨੀ

Shri Guru Tegh Bahadur Ji- Ninth Guru of Sikhism in Punjabi Language – ਸ਼੍ਰੀ ਗੁਰੂ ਤੇਗ਼ ਬਹਾਦਰ ਜੀਪੰਜਾਬੀ ਭਾਸ਼ਾ ਵਿੱਚ ਸਿੱਖ ਧਰਮ ਦੇ ਨੌਵੇਂ ਗੁਰੂ

Biography of Shri Guru Tegh Bahadur Ji in Punjabi Language – ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਸਿੱਖ ਧਰਮ ਦੇ ਦਸ ਗੁਰੂਆਂ ਵਿੱਚੋਂ ਨੌਵੇਂ ਗੁਰੂ ਸਾਹਿਬ ਸਨ। ਆਪ ਜੀ ਦਾ ਜਨਮ 1 ਅਪ੍ਰੈਲ 1621 ਈ: ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ, ਪੰਜਾਬ ਵਿਖੇ ਗੁਰੂ ਕੇ ਮਹਿਲ ਵਿਚ ਹੋਇਆ। ਸ਼੍ਰੀ ਗੁਰੂ ਤੇਗ਼ ਬਹਾਦਰ ਜੀ 1664 ਈ. ਤੋਂ 1675 ਈ. ਤਕ ਗੁਰਗੱਦੀ ਤੇ ਬਿਰਾਜਮਾਨ ਰਹੇ ਅਤੇ ਸਿੱਖ ਧਰਮ ਦੀ ਅਗੁਵਾਈ ਕੀਤੀ। ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਇੱਕ ਮਹਾਨ ਅਤੇ ਨਿਡਰ ਯੋਧਾ, ਚਿੰਤਕ ਅਤੇ ਕਵੀ ਸਨ ਜਿੰਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਬਾਅਦ ਦੇ ਸਾਰੇ ਸਿੱਖ ਗੁਰੂਆਂ ਦੀ ਬ੍ਰਹਮਤਾ ਦੇ ਪ੍ਰਕਾਸ਼ ਨੂੰ ਅੱਗੇ ਵਧਾਇਆ। ਆਪ ਜੀ ਸਿੱਖ ਧਰਮ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਆਪ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਦਿੱਤੀ ਗਈ ਸ਼ਹਾਦਤ ਕਾਰਨ ‘ਹਿੰਦ ਦੀ ਚਾਦਰ’ ਵਜੋਂ ਵੀ ਯਾਦ ਕੀਤਾ ਜਾਂਦਾ ਹੈ।

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਕੌਣ ਹਨ? Who is Guru Tegh Bahadur Ji in Punjabi Language?

ਗੁਰੂ ਤੇਗ਼ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ। ਆਪ ਜੀ ਦਾ ਜਨਮ 1 ਅਪ੍ਰੈਲ, 1621 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਉਹ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਗੁਰੂ ਤੇਗ਼ ਬਹਾਦਰ ਜੀ ਬਹੁਤ ਸਾਦਾ ਜੀਵਨ ਬਤੀਤ ਕਰਦੇ ਸਨ। ਉਹ ਇੱਕ ਮਹਾਨ ਯੋਧਾ ਸੀ ਅਤੇ ਮੁਗਲਾਂ ਵਿਰੁੱਧ ਕਈ ਲੜਾਈਆਂ ਲੜੀਆਂ ਸਨ। ਆਪ ਜੀ ਨੇ ਬਹੁਤ ਸਾਰੇ ਸ਼ਬਦ ਅਤੇ ਕਵਿਤਾਵਾਂ ਵੀ ਲਿਖੀਆਂ ਜੋ ਸਿੱਖ ਧਰਮ ਦੇ ਮੁੱਖ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ ਅਤੇ ਅੱਜ ਵੀ ਸਿੱਖਾਂ ਦੁਆਰਾ ਸੁਣਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਸਚਿਆਰ ਅਤੇ ਨੇਕ ਜੀਵਨ ਜਿਉਣ ਦੀ ਮਹੱਤਤਾ ਦਾ ਪ੍ਰਚਾਰ ਕੀਤਾ।

24 ਨਵੰਬਰ, 1675 ਨੂੰ, ਗੁਰੂ ਤੇਗ਼ ਬਹਾਦਰ ਜੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨ ਕਰਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੀ ਸ਼ਹਾਦਤ ਨੇ ਬਹੁਤ ਸਾਰੇ ਸਿੱਖਾਂ ਨੂੰ ਧਾਰਮਿਕ ਅਤਿਆਚਾਰ ਦੇ ਵਿਰੁੱਧ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ। ਗੁਰੂ ਤੇਗ਼ ਬਹਾਦਰ ਜੀ ਨੂੰ ਮਹਾਨ ਸਿੱਖ ਸੰਤ ਅਤੇ ਸ਼ਹੀਦ ਵਜੋਂ ਯਾਦ ਕੀਤਾ ਜਾਂਦਾ ਹੈ।

ਪਰਿਵਾਰ ਅਤੇ ਸ਼ੁਰੂਆਤੀ ਜੀਵਨ– Family and Early Life in Punjabi Language

ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਨੀ ਰਾਇ ਅਤੇ ਬਾਬਾ ਅਟੱਲ ਰਾਇ ਜੀ ਸਨ। ਆਪ ਜੀ ਦੀ ਇੱਕ ਭੈਣ ਬੀਬੀ ਵੀਰੋ ਜੀ ਸਨ। ਆਪ ਦਾ ਬਚਪਨ ਦਾ ਨਾਂ ਤਿਆਗਮਲ ਸੀ।

ਆਪ ਜੀ ਨੇ ਬਚਪਨ ਵਿੱਚ ਭਾਈ ਗੁਰਦਾਸ ਜੀ ਤੋਂ ਸੰਸਕ੍ਰਿਤ, ਹਿੰਦੀ ਅਤੇ ਗੁਰਮੁਖੀ ਸਿੱਖੀ, ਬਾਬਾ ਬੁੱਢਾ ਜੀ ਤੋਂ ਘੋੜ ਸਵਾਰੀ ਅਤੇ ਤੀਰਅੰਦਾਜ਼ੀ ਸਿੱਖੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਜੰਗੀ ਕਲਾ ਅਤੇ ਤਲਵਾਰਬਾਜ਼ੀ ਦੀ ਸਿੱਖਿਆ ਦਿੱਤੀ। ਕੇਵਲ 13 ਸਾਲ ਦੀ ਉਮਰ ਵਿੱਚ, ਆਪ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮੁਗਲਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਮ ਤਿਆਗਮਲ ਤੋਂ ਬਦਲ ਕੇ ਤੇਗ਼ ਬਹਾਦਰ (ਬਹਾਦਰ ਤਲਵਾਰਬਾਜ਼) ਰੱਖ ਦਿੱਤਾ। ਪਰ ਜੰਗ ਦੇ ਮੈਦਾਨ ਵਿੱਚ ਆਪਣੇ ਪਿਤਾ ਦੇ ਨਾਲ ਇੱਕ ਯੋਗ ਲੜਾਕੂ ਹੋਣ ਦੇ ਬਾਵਜੂਦ, ਆਪ ਜੀ ਦਾ ਧਿਆਨ ਅਧਿਆਤਮਿਕ ਚਿੰਤਨ ਵੱਲ ਮੁੜ ਗਿਆ ਅਤੇ ਆਪ ਜੀ ਨੇ ਤਿਆਗ ਅਤੇ ਸਿਮਰਨ ਦਾ ਰਾਹ ਚੁਣਿਆ।

ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਸੰਨ 1632 ਵਿੱਚ ਕਰਤਾਰਪੁਰ ਵਿਖੇ ਹੋਇਆ।ਗੁਰੂ ਤੇਗ਼ ਬਹਾਦਰ ਜੀ ਆਪਣਾ ਬਹੁਤਾ ਸਮਾਂ ਧਿਆਨ ਅਤੇ ਸਿਮਰਨ ਵਿੱਚ ਬਤੀਤ ਕਰਨ ਲੱਗੇ। ਕੁਝ ਸਮੇਂ ਬਾਅਦ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ ‘ਤੇ, ਗੁਰੂ ਤੇਗ਼ ਬਹਾਦਰ ਜੀ ਆਪਣੀ ਪਤਨੀ ਅਤੇ ਮਾਤਾ ਜੀ ਸਮੇਤ ਅੰਮ੍ਰਿਤਸਰ ਦੇ ਨੇੜੇ ਪਿੰਡ ਬਕਾਲਾ ਵਿਖੇ ਰਹਿਣ ਲਈ ਚਲੇ ਗਏ। ਬਕਾਲਾ ਪਿੰਡ ਵਿੱਚ ਅਗਲੇ 20 ਸਾਲ, ਆਪ ਜੀ ਨੇ ਆਪਣਾ ਜ਼ਿਆਦਾਤਰ ਸਮਾਂ ਇੱਕ ਭੋਰੇ ਵਿੱਚ ਸਿਮਰਨ ਕਰਨ ਵਿੱਚ ਬਿਤਾਇਆ।  ਅੱਠਵੇਂ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਜੀ ਨੂੰ ਨੌਵੇਂ ਸਿੱਖ ਗੁਰੂ ਵਜੋਂ ਮਾਨਤਾ ਦਿੱਤੀ।

ਨੌਵੇਂ ਗੁਰੂ ਵਜੋਂ ਗੁਰਗੱਦੀ– Guruship as Ninth Guru in Punjabi Language

ਮਾਰਚ 1664 ਵਿਚ ਜਦੋਂ ਅੱਠਵੇਂ ਗੁਰੂ, ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਬਹੁਤ ਬਿਮਾਰ ਹੋ ਗਏ, ਓਦੋਂ ਉਨ੍ਹਾਂ ਨੂੰ ਗੁਰਗੱਦੀ ਦੇ ਅਗਲੇ ਉੱਤਰਾਧਿਕਾਰੀ ਲਈ ਪੁੱਛਿਆ ਗਿਆ। ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ‘ਬਾਬਾ ਬਕਾਲਾ’ ਜਵਾਬ ਦਿੱਤਾ, ਜਿਸਦਾ ਅਰਥ ਸੀ ਕਿ ਉਨ੍ਹਾਂ ਦੇ ਅਗਲੇ ਸਿੱਖ ਗੁਰੂ ਪਿੰਡ ਬਕਾਲਾ ਵਿੱਚ ਮਿਲਣਗੇ। ਅਕਾਲ ਚਲਾਣਾ ਕਰਨ ਵਾਲੇ ਗੁਰੂ  ਸਾਹਿਬ ਜੀ ਦੇ ਸ਼ਬਦਾਂ ਦੀ ਅਸਪੱਸ਼ਟਤਾ ਦਾ ਫਾਇਦਾ ਲੈਂਦੇ ਹੋਏ ਕਈ ਪਖੰਡੀ ਪਿੰਡ ਬਕਾਲਾ ਵਿਚ ਆਪਣੇ ਆਪ ਗੁਰੂ ਬਣ ਬੈਠੇ ਅਤੇ ਨੌਵੇਂ ਸਿੱਖ ਗੁਰੂ ਹੋਣ ਦਾ ਦਾਅਵਾ ਕਰਨ ਲੱਗੇ।ਇਹ ਸਭ ਦੇਖ ਕੇ ਸਾਰੇ ਸਿੱਖ ਹੈਰਾਨ ਰਹਿ ਗਏ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਬਚਨਾਂ ਅਨੁਸਾਰ ਅਸਲੀ ਸਿੱਖ ਗੁਰੂ ਨੂੰ ਲੱਭਣ ਦਾ ਕੰਮ ਬਹੁਤ ਔਖਾ ਹੋ ਗਿਆ।

ਇਸ ਸਮੇਂ ਇੱਕ ਅਮੀਰ ਵਪਾਰੀ ਬਾਬਾ ਮੱਖਣ ਸ਼ਾਹ ਲਬਾਣਾ ਨੂੰ ਗੁਰੂ ਹਰਿਕ੍ਰਿਸ਼ਨ ਜੀ ਦੇ ਅਕਾਲ ਚਲਾਣਾ ਕਰਨ ਦੀ ਖ਼ਬਰ ਮਿਲੀ। ਕੁੱਝ ਸਮਾਂ ਪਹਿਲਾਂ ਬਾਬਾ ਮੱਖਣ ਸ਼ਾਹ ਦਾ ਜਹਾਜ਼ ਤੇਜ਼ ਤੂਫ਼ਾਨ ਵਿੱਚ ਫਸ ਗਿਆ ਸੀ। ਉਸ ਸਮੇਂ ਬਾਬਾ ਮੱਖਣ ਸ਼ਾਹ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਜੇਕਰ ਉਨ੍ਹਾਂ ਦਾ ਜਹਾਜ਼ ਸੁਰੱਖਿਅਤ ਬੰਦਰਗਾਹ ‘ਤੇ ਪਹੁੰਚ ਜਾਵੇ ਤਾਂ ਉਹ ਆਪਣੇ ਗੁਰੂ ਹਰਿਕ੍ਰਿਸ਼ਨ ਜੀ ਨੂੰ 500 ਸੋਨੇ ਦੀਆਂ ਮੋਹਰਾਂ ਭੇਟ ਕਰਨਗੇ। ਆਪਣੇ ਜਹਾਜ਼ ਦੇ ਸੁਰੱਖਿਅਤ ਪਰਤਣ ਤੋਂ ਬਾਅਦ, ਬਾਬਾ ਮੱਖਣ ਸ਼ਾਹ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਦਿੱਲੀ ਗਏ ਅਤੇ ਓਥੋਂ ਗੁਰੂ ਹਰਿਕ੍ਰਿਸ਼ਨ ਜੀ ਦੇ ਆਖ਼ਿਰੀ ਬੋਲਾਂ ਅਨੁਸਾਰ ਅਗਲੇ ਗੁਰੂ ਦੀ ਭਾਲ ਵਿਚ ਬਕਾਲਾ ਪਿੰਡ ਚਲੇ ਗਏ।

ਬਕਾਲਾ ਪਿੰਡ ਪਹੁੰਚ ਕੇ ਅਤੇ ਏਨੇ ਦਾਅਵੇਦਾਰ ਦੇਖ ਕੇ ਬਾਬਾ ਮੱਖਣ ਸ਼ਾਹ ਹੈਰਾਨ ਰਹਿ ਗਏ। ਉਹ ਨੌਵੇਂ ਗੁਰੂ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਦਾਅਵੇਦਾਰ ਤੋਂ ਦੂਜੇ ਨੂੰ ਮੱਥਾ ਟੇਕਦੇ ਹੋਏ ਦੋ ਸੋਨੇ ਦੇ ਸਿੱਕੇ ਭੇਟ ਕਰਦੇ ਰਹੇ। ਸਾਰੇ ਦਾਅਵੇਦਾਰਾਂ ਨੇ 2 ਸੋਨੇ ਦੇ ਸਿੱਕੇ ਸਵੀਕਾਰ ਕਰ ਲਏ। ਪਰ ਬਾਬਾ ਮੱਖਣ ਸ਼ਾਹ ਅਸਲ ਗੁਰੂ ਨੂੰ ਨਾ ਮਿਲਣ ਤੋਂ ਬਹੁਤ ਨਿਰਾਸ਼ ਸੀ।

ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਗੁਰੂ ਭੋਰੇ ਵਿਚ ਵੀ ਸਿਮਰਨ ਕਰਦੇ ਹਨ। ਹੋਰ ਗੁਰੂਆਂ ਵਾਂਗ ਬਾਬਾ ਲਬਾਣਾ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਵੀ ਦੋ ਸੋਨੇ ਦੇ ਸਿੱਕੇ ਭੇਟ ਕੀਤੇ। ਇਹ ਦੇਖ ਕੇ ਗੁਰੂ ਸਾਹਿਬ ਜੀ ਨੇ ਬਾਬਾ ਲਬਾਣਾ ਨੂੰ ਆਖਿਆ ਕਿ ਉਸਨੇ ਪੰਜ ਸੌ ਮੋਹਰਾਂ ਭੇਟ ਕਰਨ ਦਾ ਵਾਅਦਾ ਕੀਤਾ ਸੀ ਅਤੇ ਦੋ ਮੋਹਰਾਂ ਤਾ ਬਹੁਤ ਘੱਟ ਹਨ।ਇਹ ਸੁਣ ਕੇ ਬਾਬਾ ਮੱਖਣ ਸ਼ਾਹ ਲਬਾਣਾ ਨੂੰ ਯਕੀਨ ਹੋ ਗਿਆ ਕਿ ਉਹ ਸੱਚਮੁੱਚ ਹੀ ਸਿੱਖ ਗੁਰੂ ਹਨ। ਕਿਹਾ ਜਾਂਦਾ ਹੈ ਕਿ ਇਸ ਸਮੇਂ ਮੱਖਣ ਸ਼ਾਹ ਬਹੁਤ ਖੁਸ਼ ਹੋਏ ਅਤੇ ਛੱਤ ਉੱਤੇ ਜਾਕੇ ਉੱਚੀ-ਉੱਚੀ ਬੋਲਣ ਲੱਗੇ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ,”ਜਿਸਦਾ ਅਰਥ ਸੀ “ਮੈਂ ਗੁਰੂ ਲੱਭ ਲਿਆ ਹੈ, ਮੈਂ ਗੁਰੂ ਲੱਭ ਲਿਆ ਹੈ”। ਇਸ ਤਰ੍ਹਾਂ ਅਗਸਤ 1664 ਵਿੱਚ ਸਿੱਖ ਸੰਗਤ ਨੇ ਪਿੰਡ ਬਕਾਲਾ ਪਹੁੰਚ ਕੇ ਤੇਗ਼ ਬਹਾਦਰ ਨੂੰ ਸਿੱਖਾਂ ਦੇ ਨੌਵੇਂ ਗੁਰੂ ਵਜੋਂ ਨਿਯੁਕਤ ਕੀਤਾ।

ਅਨੰਦਪੁਰ ਸਾਹਿਬ ਦੀ ਸਥਾਪਨਾ– Establishment of Anandpur Sahib in Punjabi Language

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਕੁਝ ਸਮੇਂ ਬਾਅਦ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਗਏ। ਓਥੇ ਆਪਣਾ ਅਧਿਕਾਰ ਕਾਇਮ ਰੱਖਣ ਲਈ ਮੀਣਿਆਂ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ।

ਗੁਰੂ ਸਾਹਿਬ ਥੜ੍ਹ ਸਾਹਿਬ ਦੇ ਸਥਾਨ ‘ਤੇ ਬੈਠ ਕੇ ਵਾਪਸ ਪਰਤ ਗਏ। ਕੀਰਤਪੁਰ ਸਾਹਿਬ ਤੋਂ ਕੁਝ ਮੀਲਾਂ ਦੀ ਦੂਰੀ ‘ਤੇ ਆਪ ਜੀ ਨੇ ਕੇਹਲੂਰ ਦੇ ਰਾਜੇ ਤੋਂ ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦ ਕੇ ਸਤਲੁਜ ਦਰਿਆ ਦੇ ਕੰਢੇ ਆਨੰਦਪੁਰ ਸਾਹਿਬ ਵਸਾਇਆ।

ਗੁਰੂ ਤੇਗ਼ ਬਹਾਦਰ ਜੀ ਦੀ ਯਾਤਰਾਵਾਂ– Journeys of Guru Teg Bahadur Ji in Punjabi Language

ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਜੀਵਨ ਦੌਰਾਨ ਪੂਰੇ ਪੰਜਾਬ ਅਤੇ ਪੂਰਬੀ ਭਾਰਤ ਦੀ ਯਾਤਰਾ ਕੀਤੀ। ਆਪ ਜੀ ਨੇ ਪਹਿਲੇ ਗੁਰੂ ਸਾਹਿਬ, ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਪੰਜਾਬ ਵਿੱਚ ਵਿਆਪਕ ਯਾਤਰਾ ਕੀਤੀ। ਆਪ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਗੋਇੰਦਵਾਲ ਸਾਹਿਬ, ਤਰਨਤਾਰਨ, ਕੀਰਤਪੁਰ ਸਾਹਿਬ ਸਮੇਤ ਕਈ ਥਾਵਾਂ ਦਾ ਦੌਰਾ ਕੀਤਾ। ਪੰਜਾਬ ਵਿੱਚ ਮਾਝੇ ਅਤੇ ਮਾਲਵੇ ਦੀਆਂ ਯਾਤਰਾਵਾਂ ਤੋਂ ਬਾਅਦ, ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਪੂਰਬੀ ਭਾਰਤ ਵਿੱਚ ਆਪਣੀਆਂ ਯਾਤਰਾਵਾਂ ਕੀਤੀਆਂ। ਆਪ ਜੀ ਨੇ ਦੇਸ਼ ਦੇ ਕਈ ਹੋਰ ਹਿੱਸਿਆਂ ਜਿਵੇਂ ਦਿੱਲੀ, ਆਗਰਾ, ਕਾਨਪੁਰ, ਬਨਾਰਸ, ਗਯਾ, ਪਟਨਾ ਅਤੇ ਢਾਕਾ ਦਾ ਵੀ ਦੌਰਾ ਕੀਤਾ।

ਆਪਣੀ ਯਾਤਰਾ ਦੌਰਾਨ, ਉਨ੍ਹਾਂ ਨੇ ਸ਼ਰਧਾਲੂਆਂ ਨੂੰ ਸੱਚੇ ਮਨ ਨਾਲ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਆਪ ਜੀ ਨੇ ਸੰਗਤਾਂ ਨੂੰ ਦੁਨਿਆਵੀ ਭਰਮਾਂ ਅਤੇ ਵਹਿਮਾਂ ਦਾ ਤਿਆਗ ਕਰਨ, ਜਾਤ-ਪਾਤ ਨੂੰ ਤਿਆਗਣ ਦਾ ਉਪਦੇਸ਼ ਦਿੱਤਾ। ਆਪਣੀਆਂ ਯਾਤਰਾਵਾਂ ਦੌਰਾਨ, ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਪੈਰੋਕਾਰਾਂ ਨੂੰ ‘ਨਿਰਭਉ’ (ਭਉ ਰਹਿਤ) ਅਤੇ ‘ਨਿਰਵੈਰ’ (ਈਰਖਾ ਰਹਿਤ) ਹੋਣ ਦਾ ਉਪਦੇਸ਼ ਦਿੱਤਾ। ਆਪ ਜੀ ਨੇ ਸਿੱਖ ਵਿਚਾਰਾਂ ਦਾ ਪ੍ਰਚਾਰ ਕੀਤਾ ਅਤੇ ਭਾਈਚਾਰਕ ਜਲ ਖੂਹ ਅਤੇ ਲੰਗਰ ਲਗਾਏ। ਜਦੋਂ ਗੁਰੂ ਜੀ ਨੂੰ ਮੁਗਲਾਂ ਦੁਆਰਾ ਕੀਤੇ ਜਾ ਰਹੇ ਜ਼ੁਲਮਾਂ ​​ਬਾਰੇ ਪਤਾ ਲੱਗਾ ਤਾਂ ਉਹ ਪੰਜਾਬ ਵਾਪਸ ਆ ਗਏ। ਇਨ੍ਹਾਂ ਯਾਤਰਾਵਾਂ ਦੌਰਾਨ 1666 ਈ: ਵਿੱਚ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਘਰ  ਵਿਚ ਪਟਨਾ ਸਾਹਿਬ ਵਿਖੇ ਇਕ ਪੁੱਤਰ ਦਾ ਜਨਮ ਹੋਇਆ ਜਿੰਨ੍ਹਾਂ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਅਤੇ ਜੋ ਅਗੇ ਜਾਕੇ ਸਿਖਾਂ ਦੇ ਦਸਵੇਂ ਗੁਰੂ ਬਣੇ।

ਗੁਰੂ ਤੇਗ਼ ਬਹਾਦਰ ਜੀ ਨੂੰ ਕਸ਼ਮੀਰੀ ਪੰਡਿਤਾਂ ਦੀ ਫਰਿਆਦ – Pleading of Kashmiri Pandits to Guru Teg Bahadur Ji in Punjabi Language

ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਤਹਿਤ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਗਾਨ ਖਾਨ ਕਸ਼ਮੀਰੀ ਪੰਡਤਾਂ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ। ਔਰੰਗਜ਼ੇਬ ਦੇ ਜ਼ੁਲਮ ਤੋਂ ਦੁਖੀ ਹੋ ਕੇ ਕਸ਼ਮੀਰੀ ਪੰਡਿਤ ਆਪਣੀਆਂ ਸ਼ਿਕਾਇਤਾਂ ਲੈ ਕੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਰਨ ਲੈਣ ਲਈ ਸ੍ਰੀ ਅਨੰਦਪੁਰ ਸਾਹਿਬ ਆਏ।

ਉਸ ਗੰਭੀਰ ਗੱਲਬਾਤ ਨੂੰ ਸੁਣ ਕੇ ਆਪ ਜੀ ਦੇ 9 ਸਾਲ ਦੇ ਪੁੱਤਰ ਗੋਬਿੰਦ ਰਾਏ ਜੀ ਨੇ ਪੁੱਛਿਆ, ” ਪਿਤਾ ਜੀ ਕੀ ਸਮੱਸਿਆ ਹੈ?” ਗੁਰੂ ਜੀ ਨੇ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ ਹਿੰਦੂਆਂ ਤੇ ਹੋ ਰਹੇ ਜ਼ੁਲਮਾਂ ਤੇ ਉਨ੍ਹਾਂ ਦੇ ਦੁੱਖਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਇੱਕ ਮਹਾਨ ਆਤਮਾ ਨੂੰ ਆਪਣੀ ਕੁਰਬਾਣੀ ਦੇਣੀ ਪਵੇਗੀ, ਪਰ ਅਜਿਹਾ ਮਨੁੱਖ ਕੌਣ ਹੋਵੇਗਾ? ਇਹ ਸੁਣ ਕੇ ਗੋਬਿੰਦ ਰਾਏ ਜੀ ਨੇ ਉੱਤਰ ਦਿੱਤਾ, “ਬ੍ਰਾਹਮਣਾਂ ਦੀ ਰੱਖਿਆ ਕਰਨ ਲਈ ਤੁਹਾਡੇ ਨਾਲੋਂ ਚੰਗਾ ਕੌਣ ਹੋਵੇਗਾ?” ਗੁਰੂ ਤੇਗ਼ ਬਹਾਦਰ ਜੀ ਆਪਣੇ ਮਾਸੂਮ ਪੁੱਤਰ ਦੇ ਇਸ ਜਵਾਬ ਨੂੰ ਸੁਨ ਕੇ ਮੁਸਕੁਰਾਏ ਅਤੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਉਹ ਔਰੰਗਜ਼ੇਬ ਕੋਲ ਜਾਕੇ ਇਹ ਸੰਦੇਸ਼ ਦੇਣ ਕਿ ਜੇਕਰ ਬਾਦਸ਼ਾਹ ਗੁਰੂ ਤੇਗ਼ ਬਹਾਦਰ ਜੀ ਦਾ ਧਰਮ ਪਰਿਵਰਤਿਤ ਕਰਨ ਵਿੱਚ ਸਫਲ ਹੋਵੇਗਾ, ਤਾਂ ਸਾਰੇ ਕਸ਼ਮੀਰੀ ਪੰਡਿਤ ਵੀ ਖੁਸ਼ੀ ਨਾਲ ਇਸਲਾਮ ਕਬੂਲ ਕਰ ਲੈਣਗੇ।

ਉਸ ਤੋਂ ਬਾਅਦ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਜੀ ਨੂੰ ਇਸਲਾਮ ਧਾਰਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ।

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ– Martyrdom of Guru Tegh Bahadur Ji in Punjabi Language

ਜਦੋਂ ਮੁਗਲ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਗੁਰੂ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਆਪਣੀ ਫੌਜ ਭੇਜ ਦਿੱਤੀ। ਬਾਦਸ਼ਾਹ ਦੇ ਕਹੇ ਅਨੁਸਾਰ ਆਪ ਜੀ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਜਾਇਆ ਗਿਆ। ਔਰੰਗਜ਼ੇਬ ਨੇ ਆਪ ਜੀ ਨੂੰ ਕਈ ਧਮਕੀਆਂ ਤੇ ਲਾਲਚ ਦਿੱਤੇ ਅਤੇ ਇਸਲਾਮ ਕਬੂਲ ਕਰਨ ਲਈ ਬਹੁਤ ਜ਼ੋਰ ਪਾਇਆ। ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣਾ ਧਰਮ ਪਰਿਵਰਤਨ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸਤੋ ਉਪਰੰਤ ਉਨ੍ਹਾਂ ਨੂੰ ਕਈ ਤਸੀਹੇ ਦਿੱਤੇ ਗਏ। ਇਹ ਦੇਖ ਕੇ ਔਰੰਗਜ਼ੇਬ ਨੇ ਗੁਰੂ ਸਾਹਿਬ ਗੁਰੂ ਸਾਹਿਬ ਨੂੰ ਦੁੱਖ ਦੇਣ ਲਈ ਉਨ੍ਹਾਂ ਦੇ ਤਿੰਨ ਸਾਥੀਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਾਤੇ ਜੀ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਪਰ ਫਿਰ ਵੀ ਗੁਰੂ ਸਾਹਿਬ ਅਡੋਲ ਰਹੇ ਜਿਸ ਤੋਂ ਬਾਅਦ 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ।

ਦਿੱਲੀ ਚਾਂਦਨੀ ਚੌਂਕ ਵਿੱਚ ਸੁਸ਼ੋਭਿਤ ਗੁਰਦੁਆਰਾ ਸੀਸ ਗੰਜ ਸਾਹਿਬ ਉਹ ਸਥਾਨ ਹੈ ਜਿੱਥੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਗੁਰਦੁਆਰਾ ਰਕਾਬ ਗੰਜ ਉਹ ਸਥਾਨ ਹੈ ਜਿੱਥੇ ਆਪ ਜੀ ਦੀ ਰੂਹਾਨੀ ਦੇਹ ਦਾ ਸੰਸਕਾਰ ਕੀਤਾ ਗਿਆ ਸੀ। ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਮੁਸਲਮਾਨਾਂ ਦੇ ਜ਼ੁਲਮਾਂ ​​ਦੇ ​​ਵਿਰੁੱਧ ਸਿੱਖਾਂ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰ ਦਿੱਤਾ।

ਗੁਰਗੱਦੀ ਦੇ ਉਤਰਾਧਿਕਾਰੀ– Succession to the Guruship in Punjabi Language

ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਬਾਅਦ ਆਪ ਜੀ ਦੇ ਆਖਰੀ ਹੁਕਮ ਅਨੁਸਾਰ ਆਪ ਜੀ ਦੇ ਨੌਂ ਸਾਲ ਦੇ ਪੁੱਤਰ ਗੋਬਿੰਦ ਰਾਏ ਜੀ ਨੂੰ ਸਿੱਖਾਂ ਦੇ ਦਸਵੇਂ ਗੁਰੂ ਵਜੋਂ ਗੁਰੂ ਗੱਦੀ ਦਿੱਤੀ ਗਈ ਅਤੇ ਗੋਬਿੰਦ ਰਾਏ ਜੀ ਦਸਵੇਂ ਗੁਰੂ ਗੋਬਿੰਦ ਸਿੰਘ ਬਣੇ।

Read More
Biography of Guru Nanak dev ji in Punjabi
Biography of Guru Har Krishan Ji in Punjabi Language
Biography of Guru Har Rai Ji in Punjabi Language

 

Leave a Reply

Your email address will not be published. Required fields are marked *

Back to top button