Biography

Biography of Guru Hargobind Ji in Punjabi-ਗੁਰੂ ਹਰਗੋਬਿੰਦ ਜੀ ਦੀ ਪੰਜਾਬੀ ਵਿੱਚ ਜੀਵਨੀ

ਗੁਰੂ ਹਰਗੋਬਿੰਦ ਜੀ ਦੀ ਜੀਵਨੀਸਿੱਖ ਧਰਮ ਵਿੱਚ ਛੇਵੇਂ ਗੁਰੂ (BIOGRAPHY OF GURU HARGOBIND JI IN PUNJABI-SIXTH GURU IN SIKHISM)

BIOGRAPHY OF GURU HARGOBIND JI – ਗੁਰੂ ਹਰਗੋਬਿੰਦ ਜੀ ਸਿੱਖ ਧਰਮ ਦੇ ਦਸ ਗੁਰੂਆਂ ਵਿੱਚੋਂ ਛੇਵੇਂ ਗੁਰੂ ਸਨ। ਉਹ ਪੰਜਵੇਂ ਸਿੱਖ ਗੁਰੂ, ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਇਕਲੌਤੇ ਪੁੱਤਰ ਸਨ। ਉਨ੍ਹਾਂ ਦਾ ਜਨਮ ਦਾ ਨਾਮ ਹਰੀ ਸਿੰਘ ਸੀ ਅਤੇ ਉਨ੍ਹਾਂ ਦਾ ਜਨਮ 1595 ਈ: ਨੂੰ ਗੁਰੂ ਕੀ ਵਡਾਲੀ, ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਰੱਖੀਆਂ; ਖੱਬੇ ਪਾਸੇ ‘ਮੀਰੀ’ ਨਾਂ ਦੀ ਤਲਵਾਰ, ਜੋ ‘ਦੁਨਿਆਵੀ ਸ਼ਕਤੀ’ ਨੂੰ ਦਰਸਾਉਂਦੀ ਹੈ ਅਤੇ ਸੱਜੇ ਪਾਸੇ ‘ਪੀਰੀ’ ਨਾਂ ਦੀ ਤਲਵਾਰ, ਜੋ ‘ਆਤਮਿਕ ਸ਼ਕਤੀ’ ਨੂੰ ਦਰਸਾਉਂਦੀ ਹੈ।

ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ (BIOGRAPHY OF GURU HARGOBIND JI)

ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖ ਧਰਮ ਦੇ ਦਸ ਗੁਰੂਆਂ ਵਿੱਚੋਂ ਛੇਵੇਂ ਗੁਰੂ ਸਨ। ਉਨ੍ਹਾਂ ਦਾ ਜਨਮ 1595 ਈ: ਨੂੰ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਹੋਇਆ ਸੀ। ਆਪ ਜੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਇਕਲੌਤੇ ਪੁੱਤਰ ਸਨ। ਉਹ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ 11 ਸਾਲ ਦੀ ਉਮਰ ਵਿੱਚ ਸਿੱਖ ਆਗੂ ਬਣੇ। ਗੁਰੂ ਹਰਗੋਬਿੰਦ ਜੀ ਘੋੜਸਵਾਰੀ, ਤਲਵਾਰਬਾਜ਼ੀ ਅਤੇ ਕੁਸ਼ਤੀ ਵਿੱਚ ਨਿਪੁੰਨ ਸਨ।

ਵਿਆਹ ਅਤੇ ਪਰਿਵਾਰ (MARRIAGE AND FAMILY)

ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਿੰਨ ਪਤਨੀਆਂ ਸਨ: ਮਾਤਾ ਦਾਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਮਰਵਾਹੀ ਜੀ। ਉਨ੍ਹਾਂ ਦੇ ਛੇ ਬੱਚੇ ਸਨ। ਉਨ੍ਹਾਂ ਦੀ ਪਹਿਲੀ ਪਤਨੀ ਮਾਤਾ ਦਾਮੋਦਰੀ ਜੀ ਤੋਂ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਵੀਰੋ ਜੀ ਹੋਏ। ਗੁਰੂ ਤੇਗ ਬਹਾਦਰ ਜੀ ਦਾ ਜਨਮ ਮਾਤਾ ਨਾਨਕੀ ਤੋਂ, ਜੋ ਨੌਵੇਂ ਸਿੱਖ ਗੁਰੂ ਬਣੇ, ਅਤੇ ਬਾਬਾ ਸੂਰਜ ਮੱਲ ਜੀ ਤੇ ਬਾਬਾ ਅਨੀ ਰਾਏ ਜੀ ਦਾ ਜਨਮ ਮਾਤਾ ਮਰਵਾਹੀ ਜੀ ਤੋਂ ਹੋਇਆ।

ਸਿੱਖ ਫੌਜ (THE SIKH ARMY)

ਗੁਰੂ ਹਰਗੋਬਿੰਦ ਜੀ ਅਕਾਲੀ ਫੌਜ ਸ਼ੁਰੂ ਕਰਨ ਲਈ ਜਾਣੇ ਜਾਂਦੇ ਹਨ। ਗੁਰੂ ਸਾਹਿਬ ਜੀ ਨੇ ਮੁਗਲ ਸ਼ਾਸਕਾਂ ਦੇ ਜ਼ੁਲਮ ਦਾ ਸਾਹਮਣਾ ਕਰ ਰਹੀ ਸਿੱਖ ਕੌਮ ਵਿੱਚ ਵੀ ਯੋਧੇ ਦੀ ਭਾਵਨਾ ਪੈਦਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਪਣੀ ਫੌਜ ਤਿਆਰ ਕੀਤੀ ਜਿਸਦਾ ਨਾਮ ਸੰਤ ਸਿਪਾਹੀ ਰੱਖਿਆ ਅਤੇ ਆਪਣੇ ਸ਼ਹਿਰਾਂ ਨੂੰ ਮਜ਼ਬੂਤ ​​ਕੀਤਾ।

ਅਕਾਲ ਤਖ਼ਤ ਦੀ ਉਸਾਰੀ (CONSTRUCTION OF AKAL TAKHT)

ਗੁਰੂ ਹਰਗੋਬਿੰਦ ਸਾਹਿਬ ਜੀ ਨੇ 1609 ਈ ਨੂੰ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ। ਗੁਰੂ ਜੀ ਨੇ ਅਕਾਲ ਤਖ਼ਤ (ਪਰਮੇਸ਼ੁਰ ਦਾ ਸਿੰਘਾਸਣ), ਦਾ ਥੜ੍ਹਾ 12 ਫੁੱਟ ਉੱਚਾ ਬਣਾਇਆ ਕਿਉਂਕਿ ਉਸ ਵੇਲੇ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਕਿਹਾ ਸੀ ਕਿ ਉਸ ਦੇ ਤਿੰਨ ਫੁੱਟ ਤਖ਼ਤ ਤੋਂ ਉੱਚਾ ਕੋਈ ਨਹੀਂ ਬੈਠ ਸਕਦਾ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਹੀ ਅਕਾਲ ਤਖ਼ਤ ਬਣਾਇਆ ਗਿਆ ਹੈ, ਜੋ ਦਰਸਾਉਂਦਾ ਹੈ ਕਿ ਰੂਹਾਨੀਅਤ ਹਮੇਸ਼ਾ ਸਿਆਸੀ ਫਰਜ਼ਾਂ ਨਾਲੋਂ ਉੱਚੀ ਹੁੰਦੀ ਹੈ। ਅਕਾਲ ਤਖ਼ਤ, ਸਿੱਖ ਅਥਾਰਟੀ ਦਾ ਸਭ ਤੋਂ ਉੱਚਾ ਅਸਥਾਨ, ਬਣਾਇਆ ਗਿਆ ਸੀ। ਇਹ ਅਕਾਲ ਤਖ਼ਤ ਅੱਜ ਵੀ ਸਿੱਖ ਕੌਮ ਵਿੱਚ ਸਮਾਜਿਕ-ਰਾਜਨੀਤਕ ਚਰਚਾ ਅਤੇ ਸ਼ਕਤੀ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ।

ਉਨ੍ਹਾਂ ਨੇ ਕੀਰਤਪੁਰ ਸ਼ਹਿਰ ਦੀ ਵੀ ਸਥਾਪਨਾ ਕੀਤੀ ਜੋ ਕਿ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਦਾ ਘਰ ਹੈ।

ਮੀਰੀ ਅਤੇ ਪੀਰੀ (CONCEPT OF MIRI PIRI)

ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਸੁਸ਼ੋਭਿਤ ਕੀਤੀਆਂ, ਇੱਕ ਅਨਿਆਂ ਨਾਲ ਲੜਨ ਲਈ, ਅਤੇ ਦੂਜੀ ਸਵੈਰੱਖਿਆ ਲਈ।

ਗੁਰੂ ਹਰਗੋਬਿੰਦ ਜੀ ਦੀਆਂ ਲੜਾਈਆਂ (BATTLES FOUGHT BY GURU HAR GOBIND JI)

ਗੁਰੂ ਅਰਜਨ ਦੇਵ ਜੀ ਤੋਂ ਬਾਅਦ, ਗੁਰੂ ਹਰਗੋਬਿੰਦ ਜੀ ਨੇ ਮੁਗਲ ਸੱਤਾ ਦੇ ਵਿਰੁੱਧ ਸਿੱਖ ਕੌਮ ਦੀ ਅਗਵਾਈ ਕੀਤੀ। ਉਨ੍ਹਾਂ ਨੇ ਸ਼ਾਹਜਹਾਂ ਦੇ ਨਾਮਾਤਰ ਅਧਿਕਾਰ ਨੂੰ ਸਵੀਕਾਰ ਕਰ ਲਿਆ ਪਰ ਸਿੱਖਾਂ ਨੂੰ ਇਸਲਾਮ ਕਬੂਲ ਕਰਨ ਦੇ ਜ਼ੁਲਮ ਦਾ ਵਿਰੋਧ ਕੀਤਾ ਅਤੇ ਸ਼ਾਹਜਹਾਂ ਦੀਆਂ ਫੌਜਾਂ ਵਿਰੁੱਧ ਚਾਰ ਜੰਗਾਂ ਲੜੀਆਂ।

ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਵਿਰੁੱਧ ਚਾਰ ਜੰਗਾਂ ਲੜੀਆਂ; 1634 ਵਿੱਚ ਚਮਕੌਰ ਦੀ ਪਹਿਲੀ ਲੜਾਈ ਅਤੇ 1635 ਵਿੱਚ ਕਰਤਾਰਪੁਰ ਦੀ ਦੂਜੀ ਲੜਾਈ। ਉਸਨੂੰ ਜਹਾਂਗੀਰ ਨੇ 1609 ਤੋਂ 1619 ਤੱਕ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ। ਇਸ ਦਾ ਦੇਹਾਂਤ 3 ਮਾਰਚ 1644 ਨੂੰ ਕੀਰਤਪੁਰ ਸਾਹਿਬ, ਰੋਪੜ ਜ਼ਿਲ੍ਹਾ, ਪੰਜਾਬ ਵਿਖੇ ਹੋਇਆ।

  1. ਅੰਮਿ੍ਤਸਰ ਦੀ ਲੜਾਈ (BATTLE OF AMRITSAR)

ਇਹ ਲੜਾਈ 1634 ਈ: ਵਿੱਚ ਅੰਮ੍ਰਿਤਸਰ ਵਿਖੇ ਸ਼ਾਹਜਹਾਂ ਦੇ ਜਰਨੈਲ ਗੁਲਾਮ ਰਸੂਲ ਖਾਂ ਅਤੇ ਮੁਖਲਿਸ ਖਾਂ ਅਤੇ ਸਿੱਖਾਂ ਵਿਚਾਲੇ ਇੱਕ ਖ਼ਾਸ ਬਾਜ ਦੇ ਕਾਰਨ ਹੋਈ। ਇਸ ਲੜਾਈ ਵਿੱਚ ਗੁਰੂ ਜੀ ਦੀ ਜਿੱਤ ਹੋਈ ਅਤੇ ਸਿੱਖ ਫ਼ੌਜਾਂ ਦੇ ਹੌਂਸਲੇ ਵੱਧ ਗਏ ।ਇਹ ਗੁਰੂ ਜੀ ਦੀ ਸ਼ਾਹਜਹਾਂ ਨਾਲ ਪਹਿਲੀ ਲੜਾਈ ਸੀ।

  1. ਲਹਿਰਾ ਦੀ ਲੜਾਈ (BATTLE OF LAHIRA)

ਮੁਗ਼ਲਾਂ ਅਤੇ ਸਿੱਖਾਂ ਦੇ ਵਿਚ ਦੂਜੀ ਲੜਾਈ ਲਹਿਰਾ ਨਾਮ ਦੇ ਸਥਾਨ ਤੇ ਹੋਈ, ਜੋ ਕਿ ਬਠਿੰਡਾ ਦੇ ਨੇੜੇ ਸੀ। ਇਹ ਲੜਾਈ ਦਿਲਬਾਗ ਤੇ ਗੁਲਬਾਗ ਨਾਂ ਦੇ ਦੋ ਘੋੜਿਆਂ ਕਰਕੇ ਹੋਇ ਜਿੰਨਾ ਨੂੰ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਬਖਤ ਮਲ ਅਤੇ ਤਾਰਾ ਚੰਦ ਨਾਂ ਦੇ ਦੋ ਮਸੰਦ ਕਾਬੁਲ ਤੋਂ ਲਿਆ ਰਹੇ ਸਨ। ਰਾਹ ਵਿੱਚ ਇਨ੍ਹਾਂ ਦੋਹਾਂ ਘੋੜਿਆਂ ਨੂੰ ਮੁਗ਼ਲਾਂ ਨੇ ਖੋਹ ਲਿਆ ਤੇ ਉਨ੍ਹਾਂ ਨੂੰ ਸ਼ਾਹਜਹਾਂ  ਦੇ ਸ਼ਾਹੀ ਅਸਤਬਲ ਵਿੱਚ ਪਹੁੰਚਾ ਦਿੱਤਾ। ਜਿਸਤੋ ਉਪਰੰਤ ਗੁਰੂ ਜੀ ਦੇ ਸ਼ਰਧਾਲੂ ਭਾਈ ਬਿਧੀ ਚੰਦ ਭੇਸ ਬਦਲ ਕੇ ਗਏ ਅਤੇ ਦੋਹਾਂ ਘੋੜਿਆਂ ਨੂੰ ਸ਼ਾਹੀ ਅਸਤਬਲ ਵਿੱਚੋਂ ਲੈ ਆਏ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਕੋਲ ਪਹੁੰਚਾ ਦਿੱਤਾ। ਸ਼ਾਹਜਹਾਂ ਨੇ ਇਸ ਖ਼ਬਰ ਨੂੰ ਸੁਣਦੇ ਹੀ ਆਪਣੀ ਫੌਜ ਨੂੰ ਗੁਰੂ ਦੇ ਸਿੱਖਾਂ ਨਾਲ ਲੜਾਈ ਕਰਨ ਲਈ ਭੇਜ ਦਿੱਤਾ। ਇਸ ਲੜਾਈ ਵਿੱਚ ਵੀ ਗੁਰੂ ਦੇ ਸਿੱਖ ਜਿੱਤ ਗਏ।

  1. ਕਰਤਾਰਪੁਰ ਦੀ ਲੜਾਈ (BATTLE OF KARTARPUR)

ਇਹ ਲੜਾਈ 1635 ਈ: ਵਿੱਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਕਰਤਾਰਪੁਰ ਵਿਖੇ ਹੋਈ। ਇਹ ਲੜਾਈ ਗੁਰੂ ਹਰਗੋਬਿੰਦ ਜੀ ਦੀ ਫ਼ੌਜ ਅਤੇ ਮੁਗ਼ਲਾਂ ਵਿਚਾਲੇ ਗੱਦਾਰ ਪੈਂਦਾ ਖਾਂ ਕਾਰਨ ਹੋਈ। ਪੈਦਾ ਖ਼ਾਂ ਦੇ ਝੂਠ ਕਰਕੇ ਗੁਰੂ ਸਾਹਿਬ ਨੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਆਪਣੇ ਅਪਮਾਨ ਦਾ ਬਦਲਾ ਲੈਣ ਲਈ ਪੈਂਦਾ ਖ਼ਾਂ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨਾਲ ਜਾਕੇ ਮਿਲ ਗਿਆ ਅਤੇ ਸ਼ਾਹਜਹਾਂ ਨੂੰ ਗੁਰੂ ਸਾਹਿਬ ਵਿਰੁੱਧ ਫੌਜੀ ਕਾਰਵਾਈ ਕਰਨ ਲਈ ਬਹੁਤ ਉਕਸਾਇਆ । ਜਿਸ ਕਾਰਨ ਸ਼ਾਹਜਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਲੜਨ ਲਈ ਵੱਡੀ ਫੌਜ ਭੇਜੀ। ਇਸ ਲੜਾਈ ਵਿੱਚ ਵੀ ਮੁਗ਼ਲ ਫ਼ੌਜਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਸਿੱਖ ਸੂਰਮਿਆਂ ਦੀ ਬਹਾਦਰੀ ਕਰਕੇ ਗੁਰੂ ਜੀ ਨੂੰ ਇੱਕ ਹੋਰ ਸ਼ਾਨਦਾਰ ਜਿੱਤ ਪ੍ਰਾਪਤ ਹੋਈ।

  1. ਫਗਵਾੜਾ ਦੀ ਲੜਾਈ (BATTLE OF PHAGWARA)

ਕਰਤਾਰਪੁਰ ਦੀ ਲੜਾਈ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਸਮਾਂ ਫਗਵਾੜਾ ਵਿਚ ਰਹੇ। ਇੱਥੇ ਮੌਕਾ ਦੇਖ ਅਹਿਮਦ ਖ਼ਾਨ ਦੀ ਕਮਾਨ ਹੇਠ ਕੁਝ ਮੁਗ਼ਲ ਸਿਪਾਹੀਆਂ ਨੇ ਗੁਰੂ ਸਾਹਿਬ ਉੱਤੇ ਅਚਾਨਕ ਹਮਲਾ ਕਰ ਦਿੱਤਾ। ਗੁਰੂ ਸਾਹਿਬ ਇਸ ਲੜਾਈ ਲਈ ਤਿਆਰ ਨਹੀਂ ਸਨ ਪਰ ਦੂਜੇ ਪਾਸੇ ਮੁਗਲ ਸਿਪਾਹੀਆਂ ਦੀ ਗਿਣਤੀ ਵੀ ਬਹੁਤ ਘੱਟ ਸੀ। ਇਸ ਕਰਕੇ ਫਗਵਾੜਾ ਵਿਖੇ ਦੋਹਾਂ ਫੌਜਾਂ ਵਿਚ ਮਾਮੂਲੀ ਲੜਾਈ ਹੋਈ। ਫਗਵਾੜੇ ਦੀ ਇਹ ਲੜਾਈ ਗੁਰੂ ਸਾਹਿਬ ਜੀ ਦੇ ਸਮੇਂ ਮੁਗਲਾਂ ਅਤੇ ਸਿੱਖਾਂ ਵਿਚਕਾਰ ਲੜੀ ਗਈ ਆਖਰੀ ਲੜਾਈ ਸੀ।

ਜੋਤਿ ਜੋਤ ਸਮਾਣਾ ਅਤੇ ਉਤਰਾਧਿਕਾਰ (DEATH AND SUCCESSION)

ਗੁਰੂ ਸਾਹਿਬ ਜੀ ਨੇ ਹਰ ਥਾਂ ਸਿੱਖ ਧਰਮ ਦਾ ਪ੍ਰਚਾਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦਾ ਆਖਰੀ ਦਹਾਕਾ ਸਤਲੁਜ ਦਰਿਆ ਦੇ ਕੰਢੇ ਵਸੇ ਕਸਬੇ ਕੀਰਤਪੁਰ ਸਾਹਿਬ ਵਿਖੇ ਬਿਤਾਇਆ ਸੀ ਅਤੇ 49 ਸਾਲ ਦੀ ਉਮਰ ਵਿੱਚ 3 ਮਾਰਚ 1644 ਨੂੰ ਓਥੇ ਹੀ ਆਪ ਜੀ ਜੋਤੀ ਜੋਤ ਸਮਾ ਗਏ। ਉਸ ਥਾਂ ਤੇ ਹੁਣ ਗੁਰਦੁਆਰਾ ਪਤਾਲਪੁਰੀ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਨੇ ਗੁਰਗੱਦੀ ਆਪਣੇ ਪੋਤਰੇ ਸ੍ਰੀ ਹਰਿਰਾਇ ਜੀ ਨੂੰ ਦਿੱਤੀ।

Read More
Biography of Guru Nanak dev ji in Punjabi

 

Leave a Reply

Your email address will not be published. Required fields are marked *

Back to top button